ਮੋਗਾ13 ਸਤੰਬਰ
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ /ਐਸ.ਐਸ.ਪੀ ਮੋਗਾ ਅਤੇ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਆਈ ਜੀ ਦੇ ਯੋਗ ਹੁਕਮਾਂ ਅਧੀਨ ਸੁਖਵਿੰਦਰ ਸਿੰਘ, ਡੀ.ਐਸ.ਪੀ, ਸਾਈਬਰ ਮੋਗਾ ਅਤੇ ਉਹਨਾਂ ਦੀ ਟੀਮ ਦੁਆਰਾ ਲੋਕਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਲੋਕਾ ਨਾਲ ਠੱਗੀ ਮਾਰਨ ਵਾਲਿਆ ਤੇ ਵੀ ਨਿਗਰਾਨੀ ਰੱਖੀ ਜਾਦੀ ਹੈ।
ਸਾਈਬਰ ਠੱਗੀ ਦੇ ਵਿਸੇ ਸਬੰਧੀ ਇਕ ਮੁੱਕਦਮਾ ਨੰਬਰ 119 ਮਿਤੀ 25-08-2021 ਅ/ਧ 420, 388, 120-ਬੀ ਭ:ਦ ਵਾਧਾ ਜੁਰਮ 66-ਸੀ ਅਤੇ 66-ਡੀ ਆਈ.ਟੀ. ਐਕਟ ਥਾਣਾ ਬੱਧਨੀ ਕਲਾਂ, ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਵਾਸੀ ਦੌਧਰ ਵੱਲੋ ਨਾ-ਮਲੂਮ ਵਿਅਕਤੀਆਂ ਖਿਲਾਫ ਦਰਜ ਕਰਵਾਇਆ ਗਿਆ ਸੀ। ਅਣਪਛਾਤੇ ਵਿਅਕਤੀਆਂ ਵੱਲੋਂ ਅਜੀਤ ਅਖਬਾਰ ਵਿੱਚ ਲੋਨ ਸਬੰਧੀ ਇਸਤਿਹਾਰ ਦਿਤਾ ਗਿਆ ਸੀ ਜਿਸ ਨੂੰ ਦੇਖ ਕੇ ਮਨਜੀਤ ਕੌਰ ਵੱਲੋਂ ਇਸਤਿਹਾਰ ਵਿੱਚ ਦਿੱਤੇ ਮੋਬਾਇਲ ਨੰਬਰਾ ਤੇ ਸੰਪਰਕ ਕੀਤਾ ਗਿਆ ਜਿਸ ਤੇ ਨਾ-ਮਲੂਮ ਵਿਆਕਤੀਆ ਦੁਆਰਾ ਫਰਜੀ ਲੋਨ ਦੇਣ ਵਾਲੀ ਕੰਪਨੀ ਦਾ ਬਹਾਨਾ ਬਣਾ ਕੇ ਅਤੇ ਡਰਾ ਧਮਕਾ ਕੇ ਮਨਜੀਤ ਕੌਰ ਪਾਸੋ ਇੱਕ ਬੈਂਕ ਖਾਤੇ ਰਾਂਹੀ ਕਰੀਬ 13 ਲੱਖ 59 ਹਜਾਰ 860 ਰੁਪਏ ਦੀ ਠੱਗੀ ਮਾਰੀ। ਡੀ.ਐਸ.ਪੀ ਸਾਈਬਰ ਵੱਲੋ ਤਫਤੀਸ ਕਰਨ ਤੇ ਪਤਾ ਲੱਗਾ ਕੇ ਠੱਗੀ ਲਈ ਵਰਤਿਆ ਗਿਆ ਬੈਂਕ ਅਕਾਊਟ ਪੰਜਾਬ ਨੈਸਨਲ ਬੈਂਕ ਦਾ ਹੈ ਜੋ ਹਿਸਾਰ (ਹਰਿਆਣਾ) ਨਾਲ ਸਬੰਧਿਤ ਹੈ।
ਜਿਸ ਤੇ ਕਾਰਵਾਈ ਕਰਨ ਲਈ ਡੀ.ਐਸ.ਪੀ. ਸਾਇਬਰ ਕਰਾਈਮ ਮੋਗਾ ਦੀ ਅਗਵਾਈ ਨਾਲ ਟੀਮ ਗਠਿਤ ਕਰਕੇ ਸ:ਥ: ਪ੍ਰੀਤਮ ਸਿੰਘ ਚੌਕੀ ਇੰਚਾਰਜ ਲੋਪੋ ਨੂੰ ਸਮੇਤ ਪੁਲਿਸ ਪਾਰਟੀ ਨਾਮਲੂਮ ਦੋਸੀਆਂ ਦੀ ਭਾਲ ਵਿੱਚ ਹਿਸਾਰ,(ਹਰਿਆਣਾ) ਲਈ ਰਵਾਨਾ ਕੀਤਾ। ਹਿਸਾਰ ਪਹੁੰਚ ਕੇ ਪੁਲਿਸ ਪਾਰਟੀ ਵੱਲੋ ਖਾਤੇ ਬਾਰੇ ਜਾਣਕਾਰੀ ਲਈ ਗਈ ਅਤੇ ਖਾਤੇ ਨੂੰ ਖੋਲਣ ਲਈ ਵਰਤੇ ਡਾਕੂਮੈਂਟ ਦੇ ਆਧਾਰ ਤੇ ਮਾਲਕ ਦਾ ਪਤਾ ਕੀਤਾ ਗਿਆ ਪਰ ਉਹ ਦਿੱਤੇ ਤੇ ਪਰ ਨਹੀ ਰਹਿ ਰਿਹਾ ਸੀ। ਜਿਸ ਤੇ ਪੁਲਿਸ ਪਾਰਟੀ ਵੱਲੋ ਇਸ ਖਾਤੇ ਦੇ ਏ.ਟੀ.ਐਮ ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਸੀ.ਸੀ.ਟੀ.ਵੀ ਫੁਟੇਜ ਅਤੇ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਪਤਾ ਕੀਤਾ ਗਿਆ ਅਤੇ ਜਦ ਇਹ ਵਿਅਕਤੀ ਦੁਬਾਰਾ ਪੈਸੇ ਕਢਵਾਉਣ ਲਈ ਏ.ਟੀ.ਐਮ ਪਰ ਆਇਆ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਖਾਤੇ ਦਾ ਏ.ਟੀ.ਐਮ ਵੀ ਬਰਾਮਦ ਕਰ ਲਿਆ ਗਿਆ।
ਦੌਰਾਨੇ ਪੁੱਛਗਿਛ ਦੋਸੀ ਦਾ ਨਾਮ ਜਸਵਿੰਦਰ ਉਰਫ ਜੱਸੀ ਪੁੱਤਰ ਮਹਾਵੀਰ ਵਾਸੀ 12 ਕੁਆਟਰ ਰੋਡ ਹਿਸਾਰ (ਹਰਿਆਣਾ) ਪਤਾ ਲੱਗਾ ਅਤੇ ਦੋਸੀ ਨੇ ਦੱਸਿਆ ਕਿ ਸੋਨੀਆ ਉਰਫ ਪਿੰਕੀ ਵਾਸੀ ਰਾਜੀਵ ਨਗਰ ਵਾਰਡ ਨੰਬਰ 09, ਜੀਦ ਹਾਲ ਰੂਪਨਗਰ ਰੋਹਤਕ ਰੋਡ, ਜੀਦ (ਹਰਿਆਣਾ) ਉਸ ਨਾਲ ਰਲ ਕੇ ਭੋਲੇ ਭਾਲੇ ਲੋਕਾ ਤੋ ਜਾਅਲੀ ਖਾਤੇ ਵਿੱਚ ਪੈਸੇ ਮੰਗਵਾਉਦੀ ਹੈ ਅੱਗੇ ਇਹ ਪੈਸੇ ਸੋਨੀਆ ਦੀ ਮਾਤਾ ਮਮਤਾ ਪਤਨੀ ਅਸੋਕ ਕੁਮਾਰ ਦੇ ਖਾਤੇ ਵਿੱਚ ਸੇਵਿੰਗ ਕਰਦੇ ਸਨ। ਜਿਸਤੇ ਪੁਲਿਸ ਪਾਰਟੀ ਵੱਲੋ ਸੋਨੀਆ ਅਤੇ ਉਸਦੀ ਮਾਤਾ ਮਮਤਾ ਨੂੰ ਨੀਂਦ (ਹਰਿਆਣਾ) ਤੋ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਦੋਸੀਆ ਨੂੰ ਪੇਸ ਅਦਾਲਤ ਕਰਕੇ 02ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਪੁੱਛ-ਗਿੱਛ ਕੀਤੀ ਗਈ । ਪੁਲਿਸ ਰਿਮਾਂਡ ਦੌਰਾਨ ਦੋਸੀ ਜਸਵਿੰਦਰ ਉਰਫ ਜੱਸੀ ਨੇ ਦੱਸਿਆ ਕੇ ਉਸਨੇ ਕਰੀਬ 95 ਮਹੀਨੇ ਪਹਿਲਾ ਦੋ ਬੈਂਕ ਅਕਾਊਟ 55000/- ਰੁਪਏ ਵਿੱਚ ਖਰੀਦ ਕਰਕੇ ਅਤੇ ਸੋਨੀਆ ਨਾਲ ਮਿਲ ਕੇ ਆਨਲਾਇਨ ਅਜੀਤ ਅਖਬਾਰ ਵਿੱਚ ਮੋਬਾਇਲ ਨੰਬਰ ਦੇ ਕੇ ਲੋਨ ਲੈਣ ਸਬੰਧੀ ਇਸਤਿਹਾਰ ਦਿੱਤਾ ਸੀ ਅਤੇ ਜਦ ਕੋਈ ਵਿਅਕਤੀ ਸੰਪਰਕ ਕਰਦਾ ਸੀ ਤਾ ਸੁਰੂ ਵਿੱਚ ਉਸ ਤੋ ਫਾਈਲ ਚਾਰਜ ਦਾ ਬਹਾਨਾ ਲਗਾ ਕੇ ਪੈਸੇ ਵਸੂਲੇ ਜਾਦੇ ਸਨ ਅਤੇ ਬਾਅਦ ਵਿੱਚ ਘਰ ਆ ਕੇ ਚੈੱਕ ਦੇ ਕੇ ਜਾਣ ਦਾ ਕਿਹਾ ਜਾਦਾ ਹੈ,ਤੇ ਆਉਣ ਲਈ ਟਿਕਟ ਬੁੱਕ ਕਰਵਾਉਣ ਦੇ ਨਾਮ ਤੇ ਪੈਸੇ ਆਪਣੇ ਅਕਾਊਟ ਵਿੱਚ ਪਵਾਏ ਜਾਦੇ ਹਨ ਅਤੇ ਬਾਅਦ ਵਿੱਚ ਫੋਨ ਕਰਕੇ ਝੂਠ ਬੋਲਿਆ ਜਾਦਾ ਹੈ ਕਿ ਸਾਨੂੰ ਰਸਤੇ ਵਿੱਚ ਲੋਕਲ ਪੁਲਿਸ ਨੇ ਫੜ ਲਿਆ ਹੈ ਅਤੇ ਜੋ ਤੁਸੀ ਲੋਨ ਲੈਣ ਲਈ ਡਾਕੂਮੈਂਟ ਸਾਨੂੰ ਭੇਜੇ ਹਨ ਉਹ ਜਾਅਲੀ ਹਨ ਅਤੇ ਪੁਲਿਸ ਦੇ ਨਾਮ ਤੇ ਝੂਠ ਬੋਲ ਕੇ ਅਤੇ ਪਰਚਾ ਦਰਜ ਕਰਨ ਦੀ ਗੱਲ ਕਹਿ ਕੇ ਪੈਸੇ ਦੀ ਮੰਗ ਕਰਦੇ ਸਨ। ਇਸ ਤਰਾ ਦੋਸੀਆ ਨੇ ਮਨਜੀਤ ਕੌਰ ਡਰਾ ਕੇ ਅਤੇ ਆਪਣੇ ਜਾਲ ਵਿੱਚ ਫਸਾ ਕੇ ਉਸ ਪਾਸੋ ਕਰੀਬ 13 ਲੱਖ 59 ਹਜਾਰ 860 ਰੁਪਏ ਰੁਪਏ ਠੱਗ ਲਏ ਸਨ।
ਹੁਣ ਤੱਕ ਦੋਸੀਆ ਪਾਸੋ 02 ਜਾਅਲੀ ਖਾਤਿਆ ਦੇ ਏ.ਟੀ.ਐਮ ਕਾਰਡ, ਚੈੱਕ ਬੁੱਕ ,05 ਮੋਬਾਇਲ ਫੋਨ ਬਰਾਮਦ ਅਤੇ ਮਮਤਾ ਦੇ ਬੈਂਕ ਅਕਾਊਟ ਵਿੱਚੋ ਕਰੀਬ ਸਵਾ 5 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
PUNJAB




INDIA








WORLD










