ਬਾਘਾਪੁਰਾਣਾ 14 ਸਤੰਬਰ (ਪ.ਪ.) : ਪੰਜਾਬ ਦੀ ਨੌਜਵਾਨੀ ਫੋਕੀ ਟੋਹਰ ਪਿੱਛੇ ਪੁੱਠੇ ਸਿੱਧੇ ਕੰਮ ਕਰਦੀ ਆਮ ਹੀ ਦੇਖੀ ਜਾ ਸਕਦੀ ਹੈ। ਦਿਨੋਂ ਦਿਨ ਸਿਆਸਤ ਦੇ ਚੜ੍ਹ ਰਹੇ ਪਾਰੇ ਨੇ ਇਸ ਫੌਕੀ ਫੇਮ ਦੀ ਅੱਗ ਵਿੱਚ ਹੋਰ ਤੇਲ ਪਾਉਣ ਦਾ ਕੰਮ ਕੀਤਾ ਹੈ ਜਿਸਦੀ ਤਾਜ਼ਾ ਮਿਸਾਲ ਬਾਘਾਪੁਰਾਣਾ ਵਿੱਚ ਦੇਖਣ ਨੂੰ ਮਿਲੀ ਜਿਸ ਵੇਲੇ 2 ਵੱਖ ਵੱਖ ਗਰੁੱਪਾਂ ਨਾਲ ਸਬੰਧਤ ਨੌਜਵਾਨਾਂ ਦੇ ਧੜੇ ਆਪਸ ਵਿੱਚ ਭਿੜ ਗਏ। ਝਗੜਾ ਐਨਾ ਖਤਰਨਾਕ ਸੀ ਕਿ ਇੱਕ ਗਰੁੱਪ ਨਾਲ ਸਬੰਧਤ ਨੌਜਵਾਨਾਂ ਨੇ ਦੂਜੇ ਗਰੁੱਪ ਦੇ ਮੁਡਿਆਂ ਨੂੰ ਖੰਡੇ, ਕਿਰਪਾਨਾਂ ਨਾਲ ਗੰਭੀਰ ਜਖਮੀ ਕਰ ਦਿੱਤਾ। ਜਿਸਤੇ ਅੱਜ ਪੁਲਿਸ ਨੇ ਕਾਰਵਾਈ ਕਰਦਿਆਂ 1.ਹਰਕੀਰਤ ਸਿੰਘ 2.ਹਰਮਨ ਸਿੰਘ 3.ਸੁਖਜਿੰਦਰ ਸਿੰਘ 4.ਜੱਸੂ ਸਿੰਘ ਪੁੱਤਰਾਨ ਨਾਮਾਲੂਮ ਵਾਸੀਆਨ ਪਿੰਡ ਰੋਡੇ 5.ਭਿੰਦਾ ਸਿੰਘ ਵਾਸੀ ਚੰਨੂਵਾਲਾ ਅਤੇ ਕਈ ਨਾਮਾਲੂਮ ਨੌਜਵਾਨਾਂ ਤੇ ਧਾਰਾ 307, 324, 323, 148, 149 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸਦੇ ਚਲਦਿਆਂ ਬਾਘਾਪੁਰਾਣਾ ਪੁਲਿਸ ਨੇ ਹੋਰਨਾਂ ਅਜਿਹੇ ਤੱਤਾਂ ਨੂੰ ਵੀ ਸਖਤ ਸ਼ਬਦਾਂ ਵਿੱਚ ਸੁਨੇਹਾ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
PUNJAB




INDIA








WORLD










