ਬਾਘਾਪੁਰਾਣਾ 14 ਸਤੰਬਰ (ਪ. ਪ.) : ਪੰਜਾਬ ਦੇ ਸਭ ਤੋਂ ਸੰਜੀਦਾ ਨਸ਼ੇ ਦੇ ਮਸਲੇ ਨੂੰ ਬਿਆਨ ਕਰਦੀ ਪੰਜਾਬੀ ਫਿਲਮ ਥਾਣਾ ਸਦਰ ਦੀ ਪੂਰੀ ਟੀਮ ਨੇ ਪ੍ਰਮੋਸ਼ਨਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਜਿਸਦੇ ਚਲਦਿਆਂ 15 ਸਤੰਬਰ ਨੂੰ ਪੂਰੀ ਟੀਮ ਕੱਲ ਸਵੇਰੇ 9.30 ਵਜੇ ਨੀਲਮ ਸਿਨੇਮਾ ਮੋਗਾ 11 ਵਜੇ ਰੋਡੇ ਕਾਲਜ 12 ਵਜੇ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ 1 ਵਜੇ ਬਾਬਾ ਬੰਦਾ ਸਿੰਘ ਬਹਾਦਰ ਮੈਡੀਕਲ ਕਾਲਜ ਫਰੀਦਕੋਟ ਵਿਖੇ ਆ ਰਹੀ ਹੈ। ਜਿਨ੍ਹਾਂ ਵਿੱਚ ਫਿਲਮ ਦੇ ਐਕਟਰ, ਡਾਇਰੈਕਟਰ, ਪਰੋਡਿਉਸਰ ਅਤੇ ਸਿੰਗਰ ਪਹੁੰਚ ਰਹੇ ਹਨ। ਫਿਲਮ ਦੇ ਲੇਖਕ ਹੈਪੀ ਰੋਡੇ ਨੇ ਸਮੁੱਚੇ ਨੇੜੇ ਦੇ ਲੋਕਾਂ ਨੂੰ ਆਪੋ ਆਪਣੇ ਨਜ਼ਦੀਕ ਪੈਂਦੀਆਂ ਜਗ੍ਹਾਵਾਂ ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੀਡੀਆ ਜਰੀਏ ਇਹ ਵੀ ਕਿਹਾ ਕਿ ਤੁਹਾਡੀ ਸਭ ਦੀ ਆਮਦ ਹੀ ਸਾਡੀ ਹੌਂਸਲਾ ਅਫਜਈ ਹੈ।
PUNJAB




INDIA








WORLD










