
ਨਿਹਾਲ ਸਿੰਘ ਵਾਲਾ -: (ਪ੍ਰਦੀਪ ਢਿੱਲੋਂ ) -ਮੋਗਾ ਜਿਲ੍ਹੇ ਦੇ ਪਿੰਡ ਰਣੀਆਂ ਵਿੱਚ ਪਿਛਲੇ ਦਿਨੀਂ ਪਿੰਡ ਦੀ ਡਰੇਨ ਤੇ ਲੱਗੇ ਪਿੱਪਲ ਦੇ ਦਰਖਤ ਨੂੰ ਪੁੱਟਣ ਦਾ ਮਾਮਲਾ ਬੀਤੇ ਦਿਨ ਓੁਸ ਵੇਲੇ ਗਰਮਾ ਗਿਆ ,ਜਦੋਂ ਪਿੰਡ ਰਣੀਆਂ ਵਾਸੀ ਲੋਕਾਂ ਨੇ ਕਾਂਗਰਸ ਦੇ ਜਿਲ੍ਹਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਮੀਤਾ ਭਾਓੂ ਅਤੇ ਜਸਵੰਤ ਸਿੰਘ ਪੱਪੀ ਰਾਓੂਕੇ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਇਕੱਠੇ ਹੋਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿੱਪਲ ਇੱਕ ਵਿਰਾਸਤੀ ਦਰਖਤ ਹੈ ਅਤੇ ਬੀਤੇ ਦਿਨੀਂ ਬਿਨਾਂ ਕਿਸੇ ਠੋਸ ਵਜ੍ਹਾ ਦੇ ਪਿੰਡ ਰਣੀਆਂ ਦੀ ਪੰਚਾਇਤ ਨੇ ਇਸਨੂੰ ਜੇ.ਬੀ.ਸੀ ਨਾਲ ਜੜ੍ਹਾਂ ਤੋਂ ਪੁੱਟ ਦਿੱਤਾ ।ਪਿੰਡ ਵਾਸੀਆਂ ਵੱਲੋਂ ਮਾਮਲਾ ਵਣ ਵਿਭਾਗ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵਿਭਾਗ ਵੱਲੋਂ ਸਿਰਫ ਇਕਬਾਲ ਸਿੰਘ ਨਾਮ ਦੇ ਵਿਅਕਤੀ ਨੂੰ ਦੋਸ਼ੀ ਮੰਨਦੇ ਹੋਏ ੬੯੦੦੦ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ,ਜਦਕਿ ਪਿੰਡ ਵਾਸੀਆਂ ਵੱਲੋਂ ਦਰਖਤ ਪੁੱਟਣ ਦੀ ਓੁਕਤ ਕਾਰਵਾਈ ਵਿੱਚ ਸ਼ਾਮਿਲ ਪਿੰਡ ਰਣੀਆਂ ਦੀ ਸਰਪੰਚ ਜਸਵਿੰਦਰ ਕੌਰ ,ਸਾਬਕਾ ਸਰਪੰਚ ਅਜੀਤ ਪਾਲ ਸਿੰਘ ਸਮੇਤ ਲੱਗਭੱਗ ਨੌ-ਦਸ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਸੰਬੰਧਿਤ ਵਿਭਾਗ ਨੂੰ ਦਿੱਤੀ ਗਈ ਸੀ।ਓੁਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਨਾਮ ਤੇ ਸਿਰਫ ਇੱਕ ਵਿਅਕਤੀ ਨੂੰ ਜ਼ੁਰਮਾਨਾ ਕਰਕੇ ਗੋੰਗਲੂਆਂ ਤੋਂ ਮਿੱਟੀ ਝਾੜੀ ਗਈ ਹੈ।ਇਸਦੇ ਰੋਸ਼ ਵਜੋਂ ਹੀ ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋਕੇ ਨਾਅਰੇਬਾਜ਼ੀ ਕੀਤੀ ਗਈ ਹੈ।ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਪੂਰੀ ਪੰਚਾਇਤ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ।ਇਸਤੋਂ ਇਲਾਵਾ ਪਿੰਡ ਦੀਆਂ ਕੁੱਝ ਅੌਰਤਾਂ ਨੇ ਪੰਚਾਇਤ ਓੁਪਰ ਜਾਤੀ ਸੂਚਕ ਸ਼ਬਦ ਬੋਲਣ ਅਤੇ ਬਦਜ਼ੁਬਾਨੀ ਕਰਨ ਦੇ ਵੀ ਦੋਸ਼ ਲਗਾਏ ।ਇਸ ਮੌਕੇ ਜਿਲ੍ਹਾ ਮੋਗਾ ਕਾਂਗਰਸ ਦੇ ਸੀ.ਮੀਤ ਪ੍ਰਧਾਨ ਸੁਰਜੀਤ ਸਿੰਘ ਮੀਤਾ ਭਾਓੂ,ਜਸਵੰਤ ਸਿੰਘ ਪੱਪੀ ਰਾਓੂਕੇ,ਗੀਤਾ ਧਾਲੀਵਾਲ ਰਣੀਆਂ,ਮਲਕੀਤ ਸਿੰਘ ਮੀਤੀ,ਪ੍ਰਕਾਸ਼ ਸਿੰਘ ਪਾਸੀ,ਤੀਰਥ ਸਿੰਘ ,ਹਰਬੰਸ ਸਿੰਘ ਬੰਸਾ,ਹਰਜੀਤ ਸਿੰਘ ਗੰਤਾ,ਗੁਰਚਰਨ ਸਿੰਘ ,ਸੁਖਪਾਲ ਸਿੰਘ ,ਰਾਧਾ ਕ੍ਰਿਸ਼ਨ ,ਕੁਲਵੰਤ ਸਿੰਘ ,ਸੁਖਚੈਨ ਸਿੰਘ ਚੈਨਾ,ਕੁਲਵੰਤ ਸਿੰਘ ,ਦੇਵ ਸਿੰਘ ,ਸੋਹਣ ਸਿੰਘ ,ਕੇਵਲ ਸਿੰਘ ,ਸੀਰਾ,ਜੀਤ ਸਿੰਘ ,ਰਜਿੰਦਰ ਪੁਰੀ,ਜੰਟਾ ਸਿੰਘ ,ਬਲਵੀਰ ਸਿੰਘ ਫੌਜੀ ਅਤੇ ਬਚਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਅੌਰਤਾਂ ਵੀ ਮੌਜੂਦ ਸਨ।
ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦੋਂ ਪਿੰਡ ਰਣੀਅਾਂ ਦੀ ਪੰਚਾਇਤ ਅਤੇ ਸੰਬੰਧਿਤ ਵਿਭਾਗ ਦਾ ਪੱਖ ਜਾਨਣ ਲਈ ਪੱਤਰਕਾਰ ਨੇ ਫੋਨ ਕੀਤਾ ਤਾਂ ਸੰਬੰਧਿਤ ਅਧਿਕਾਰੀ ਅਤੇ ਪੰਚਾਇਤ ਨਾਲ ਸੰਪਰਕ ਨਹੀਂਹ੍ਯੋ ਸਕਿਆ ।
PUNJAB




INDIA








WORLD










