ਪੰਜਾਬ ਵਿੱਚ ਚੱਲ ਰਹੇ ਸਿਆਸੀ ਘਮਸਾਨ ਦੌਰਾਨ ਵੱਖ ਵੱਖ ਸਿਆਸੀ ਲੀਡਰ ਆਪੋ ਆਪਣੀ ਸਿਆਸਤ ਦਾ ਪ੍ਰਦਰਸ਼ਨ ਇੱਕ ਦੂਜੇ ਉੱਪਰ ਸ਼ਬਦੀ ਵਾਰ ਕਰਕੇ ਕਰ ਰਹੇ ਹਨ। ਅਜਿਹੇ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਦੇ ਕੋਰਮ ਉੱਪਰ ਸਵਾਲ ਚੁਕੇ ਹਨ ਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੈਪਟਨ ਦੇ 40 ਵਿਧਾਇਕ ਖਿਲਾਫ ਹਨ ਤੇ ਉਹ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਲਈ ਕਾਹਲੇ ਹਨ। ਦੂਜੇ ਪਾਸੇ ਸਿਆਸੀ ਮਾਹਿਰਾਂ ਨੇ ਹਰਪਾਲ ਚੀਮਾ ਦੇ ਇਸ ਬਿਆਨ ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਲੋਕ ਦੂਜਿਆਂ ਦੇ ਘਰਾਂ ਤੇ ਰੋੜੇ ਨਹੀਂ ਮਾਰਿਆ ਕਰਦੇ ਜਿਨ੍ਹਾਂ ਦੇ ਆਵਦੇ ਘਰ ਸ਼ੀਸ਼ੇ ਦੇ ਬਣੇ ਹੋਣ, ਜਿਸਦਾ ਭਾਵ ਕਿ ਆਮ ਆਦਮੀ ਪਾਰਟੀ ਦੇ ਜਿਆਦਾਤਰ ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ ਤੇ ਇਸ ਲਈ ਹਰਪਾਲ ਚੀਮਾ ਖੁਦ ਵੀ ਵਿਰੋਧੀ ਧਿਰ ਦੇ ਨੇਤਾ ਬਣੇ ਰਹਿਣ ਦੀ ਕਾਬਲੀਅਤ ਖੋਹ ਚੁੱਕੇ ਹਨ।
ਕੀ ਆਖਿਆ ਸੀ ਹਰਪਾਲ ਚੀਮਾ ਨੇ ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੋਂ ਉਨ੍ਹਾਂ ਦੀ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ। ਕੈਪਟਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਦਾ ਭਰੋਸਾ ਖੋ ਚੁੱਕੇ ਹਨ। ਨਤੀਜੇ ਵਜੋਂ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਦੇ ਅਨੁਸਾਰ ਕਾਂਗਰਸ ਦਾ ਬਹੁਮੱਤ ਸੱਤਾ ਵਿੱਚ ਕਾਬਜ ਰਹਿਣ ਲਈ ਨਾ ਕਾਫ਼ੀ ਹੈ। ਪਾਰਟੀ ਦੇ ਦੋ ਧੜਿਆਂ ਵਿੱਚ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਆਗੂ ਲੰਮੇ ਸਮੇਂ ਤੋਂ ਇੱਕ-ਦੂਜੇ ’ਤੇ ਭਰੋਸਾ ਨਹੀਂ ਕਰ ਰਹੇ। ਕੈਪਟਨ ਸਰਕਾਰ ਲਈ ਬਹੁਮੱਤ ਬਣਾ ਕੇ ਰੱਖਣਾ ਮੌਜ਼ੂਦਾ ਸਮੇਂ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ। ਚੀਮਾ ਨੇ ਕਿਹਾ ਕਿ ਘੱਟ ਗਿਣਤੀ ਵਿੱਚ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਨਾ ਤਾਂ ਕੋਈ ਨੈਤਿਕ ਅਤੇ ਨਾ ਹੀ ਸੰਵਿਧਾਨਕ ਅਧਿਕਾਰ ਹੈ।
‘ਆਪ’ ਆਗੂ ਨੇ ਕਿਹਾ ਸੂਬੇ ਵਿੱਚ ਸਰਕਾਰ ਦਾ ਠੀਕ ਕੰਮਕਾਜ ਨਾ ਹੋਣ ਕਾਰਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਕੋਲ ਕੈਬਨਿਟ ਵਿੱਚ ਵੀ ਬਹੁਮੱਤ ਨਹੀਂ ਹੈ। ਇਸ ਕਾਰਨ ਉਹ ਸਰਕਾਰ ਵਿੱਚ ਬਤੌਰ ਮੁੱਖ ਮੰਤਰੀ ਬਣੇ ਨਹੀਂ ਰਹਿ ਸਕਦੇ। ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸਦਨ ਵਿੱਚ ਤੁਰੰਤ ਫਲੋਰ ਟੈਸਟ ਕਰਾਉਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਵਿਧਾਇਕ ਕੈਪਟਨ ਸਰਕਾਰ ਦੇ ਨਾਲ ਹਨ।
PUNJAB




INDIA








WORLD










