ਚੰਡੀਗੜ੍ਹ 19 ਸਤੰਬਰ : ਕੈਪਟਨ ਦੁਆਰਾ ਬੀਤੇ ਕੱਲ ਗਵਰਨਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਸੀ। ਜਿਸਦੇ ਚਲਦਿਆਂ ਸਾਰੀ ਕੈਬਨਿਟ ਅਤੇ ਹੋਰ ਮੁੱਖ ਮੰਤਰੀ ਦਫਤਰ ਨਾਲ ਸਬੰਧਤ ਅਹੁੱਦੇਦਾਰਾਂ ਦਾ ਕਾਰਜਕਾਲ ਵੀ ਭੰਗ ਹੋ ਗਿਆ ਸੀ। ਜਿਥੇ ਨਵਜੋਤ ਸਿੱਧੂ, ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਰੇਸ ਵਿੱਚ ਸ਼ਾਮਿਲ ਹਨ ਉਥੇ ਹੀ ਕੈਪਟਨ ਧੜਾ ਅਜੇ ਵੀ ਜਿਓਂ ਦੀ ਤਿਓਂ ਮਜਬੂਤ ਬੈਠਾ ਜਾਪਦਾ ਹੈ। ਵੱਡੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਦੇ ਸਮੱਰਥਨ ਵਿੱਚ 35 ਦੇ ਕਰੀਬ ਵਿਧਾਇਕ ਬੈਠੇ ਹਨ ਜਿਨ੍ਹਾਂ ਵਿੱਚ 5 ਦੇ ਕਰੀਬ ਮੰਤਰੀ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਕਾਂਗਰਸ ਲਈ ਨਵੀਂ ਸਰਕਾਰ ਬਣਾਉਣ ਸੁਖਾਲਾ ਨਹੀਂ ਹੋਵੇਗਾ ਕਿਉਂਕਿ ਬਹੁਮਤ ਸਾਬਿਤ ਕਰਨ ਲਈ ਉਨ੍ਹਾਂ ਪਾਸ ਪੂਰੇ ਨੰਬਰ ਨਹੀਂ ਹੋਣਗੇ। ਦੂਜੇ ਪਾਸੇ ਸਾਰੇ ਕਾਂਗਰਸੀ ਸਾਂਸਦਾਂ, ਸੀਨੀਅਰ ਲੀਡਰ ਮਨੀਸ਼ ਤਿਵਾੜੀ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ਰੇਆਮ ਕੈਪਟਨ ਦੀ ਹਿਮਾਇਤ ਕੀਤੀ ਹੈ।
ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੀ.ਐਲ.ਪੀ. ਦੀ ਮੀਟਿੰਗ ਨਾ ਬੁਲਾਉਣ ਪਿੱਛੇ ਵੀ ਵੱਡੇ ਕਾਰਨ ਹਨ ਜਿਸਦੇ ਸਿੱਧੇ ਮਾਇਨੇ ਇਹ ਨਿਕਲਦੇ ਹਨ ਕਿ ਨਵੇਂ ਮੁੱਖ ਮੰਤਰੀ ਕੋਲੋਂ ਬਹੁਮਤ ਸਿੱਧ ਨਹੀਂ ਹੋਵੇਗੀ।
PUNJAB




INDIA








WORLD










