ਤਲਵੰਡੀ ਸਾਬੋ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਬਹੁਤ ਹੀ ਦੁਖਦਾਈ ਹੈ ਅਤੇ ਇਸ ਨਾਲ ਸਾਡੇ ਸਮੇਤ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਕਾਂਡ ਦਾ ਇਨਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਨਹੀ ਤਾਂ ਇਹ ਜ਼ਖਮ ਸਦਾ ਰਿਸਦੇ ਰਹਿਣਗੇ ਪਰ ਬਹੁਤਾਤ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਇਸ ਮਸਲੇ ਉਤੇ ਸਿਰਫ਼ ਸਿਆਸਤ ਕਰ ਰਹੀਆਂ ਹਨ ਜੋ ਕਿ ਪੀੜਤਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀਆਂ।
ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਉਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਵੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਜਦੋਂ ਜਾਂਚ ਵਿੱਚ ਬਾਦਲਾਂ ਦਾ ‘ਯਾਰ’ ਸੌਦਾ ਸਾਧ ਅਤੇ ਉਸ ਦੇ ਪੈਰੋਕਾਰ ਫਸਦੇ ਨਜ਼ਰ ਆ ਰਹੇ ਸਨ ਤਾਂ ਆਪਣੇ ਬਣਾਏ ਕਮਿਸ਼ਨ ਦੀ ਹੀ ਰਿਪੋਰਟ ਰਸੀਵ ਨਹੀ ਕੀਤੀ ਸੀ ਅਤੇ ਆਪਣੀ ਬਣਾਈ ਡੀਆਈਜੀ ਰਣਬੀਰ ਸਿੰਘ ਖੱਟੜਾ ਵਾਲੀ ਸਿੱਟ ਨੂੰ ਵੀ ਸਿਆਸੀ ਘੁੰਮਣਘੇਰੀਆਂ ਵਿਚ ਪਾਈ ਰੱਖਿਆ।
ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਉਤੇ ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਪਰ ਕੈਪਟਨ ਨੇ ਵੀ ਇਨਸਾਫ਼ ਨੂੰ ਸਿਆਸੀ ਘੁੰਮਣਘੇਰੀਆਂ ਵਿਚ ਪਾਈ ਰੱਖਿਆ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਉਤੇ ਵਿਧਾਨ ਸਭਾ ਵਿੱਚ ਦੋ ਦਿਨ ਦਾ ਸਪੈਸ਼ਲ ਸੈਸ਼ਨ ਹੋਇਆ। ਫਿਰ ਜਾਂਚ ਟੀਮਾਂ ਦੀਆਂ ਰਿਪੋਰਟਾਂ ਆਈਆਂ ਪਰ ਕਿਸੇ ਨੂੰ ਵੀ ਕੰਢੇ ਵੱਟੇ ਨਹੀਂ ਲਾਇਆ ਗਿਆ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ ਪਹਿਲੀਆਂ ਜਾਂਚ ਟੀਮਾਂ ਨੂੰ ਵੀ ਪੂਰਾ ਸਹਿਯੋਗ ਦਿੱਤਾ ਅਤੇ ਹੁਣ ਵੀ ਨਾ ਚਹੁੰਦੇ ਹੋਏ ਪੂਰਾ ਸਹਿਯੋਗ ਦੇਵਾਂਗੇ। ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਕਿ ਕਿਸੇ ਵੀ ਪੀੜਤ ਨੇ ਸਾਨੂੰ ਬਿਆਨ ਦਰਜ ਨਹੀਂ ਕਰਵਾਏ, ਸਾਨੂੰ ਪਹਿਲਾਂ ਜਾਂਚ ਕਰ ਰਹੇ ਪੁਲਿਸ ਅਫਸ਼ਰਾਂ ਉਤੇ ਵੀ ਭਰੋਸਾ ਸੀ ਤੇ ਹੁਣ ਜਾਂਚ ਆਗੂ ਬਣਾਏ ਪੁਲਿਸ ਅਫਸ਼ਰਾਂ ਉਤੇ ਵੀ ਕੋਈ ਸ਼ੱਕ ਨਹੀ ਹੈ, ਉਹ ਕਾਬਲ ਅਫਸ਼ਰ ਹਨ ਪਰ ਕੈਪਟਨ ਦੀ ਨੀਅਤ ਠੀਕ ਨਹੀ ਹੈ। ਮੈਨੂੰ ਪੂਰੀ ਆਸ ਹੈ ਕਿ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰ ਜ਼ਖ਼ਮੀ ਹੋਏ ਪੀੜਤ ਅਤੇ ਗਵਾਹ ਨਵੀਂਆਂ ਜਾਂਚ ਟੀਮਾਂ ਦਾ ਵੀ ਪੂਰਾ ਸਹਿਯੋਗ ਕਰਨਗੇ।
ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਤੇ ਸਾਨੂੰ ਕੋਈ ਭਰੋਸਾ ਨਹੀਂ ਹੈ ਕਿ ਉਹ ਇਸ ਤੇ ਇਨਸਾਫ਼ ਦੇਵੇਗਾ
PUNJAB




INDIA








WORLD










