ਪੰਜਾਬ ਕਾਂਗਰਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਜਿਸ ਵਿੱਚ ਪੰਜਾਬ ਦੇ ਸਾਬਕਾ ਸੀ ਐਮ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਨਿਰਾਜਗੀ ਸਾਹਮਣੇ ਆਉਦੀ ਸੀ। ਪਰ ਅੱਜ ਕਾਂਗਰਸ ਹਾਈਕਮਾਂਡ ਨੇ ਪੰਜਾਬ ਨੂੰ ਨਵਾਂ ਸੀ ਐਮ ਚਰਨਜੀਤ ਸਿੰਘ ਚੰਨੀ ਦੇ ਦਿੱਤਾ ਹੈ । ਜਿਸ ਤੋਂ ਬਾਅਦ ਜਿਲ੍ਹਾ ਮੋਗੇ ਦੇ ਹਲਕਾ ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ ਨੂੰ ਮੰਤਰੀ ਬਨਾਉਣ ਦੀ ਮੰਗ ਉਠਣ ਲੱਗੀ ਹੈ। ਦੱਸ ਦੇਈਏ ਦਰਸ਼ਨ ਸਿੰਘ ਬਰਾੜ ਸੀਨੀਅਰ ਕਾਂਗਰਸੀ ਲੀਡਰਾਂ ਵਿਚੋਂ ਇੱਕ ਹੈ ਤੇ ਬਰਾੜ ਪਹਿਲਾਂ ਬਿਅੰਤ ਸਿੰਘ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ । ਹਲਕਾ ਬਾਘਾਪੁਰਾਣਾ ਦੇ ਲੋਕ ਮੰਤਰੀ ਮੰਡਲ ਵਿੱਚ ਆਪਣਾ ਹੱਕ ਸਮਝਦੇ ਹੋਏ ਬਰਾੜ ਨੂੰ ਮੰਤਰੀ ਬਣਾਉਣ ਦੀ ਮੰਗ ਕਰ ਰਹੇ ਹਨ । ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਪਹਿਲਾਂ ਕੈਪਟਨ ਸਰਕਾਰ ਵਿੱਚ ਮੋਗਾ ਜਿਲ੍ਹੇ ਨੂੰ ਅੱਖੋ ਪਰੋਖੇ ਕੀਤਾ ਗਿਆ ਸੀ । ਤੇ ਹਮੇਸ਼ਾ ਜਿਲ੍ਹੇ ਦੀ ਅਫਸਰ ਸ਼ਾਹੀ ਵਿਧਾਇਕ ਨੂੰ ਕੋਈ ਜਿਆਦਾ ਤਵੱਜੋ ਵੀ ਨਹੀਂ ਦਿੰਦੀ ਸੀ । ਇਸ ਕਰਕੇ ਹੀ ਜਿਲ੍ਹੇ ਦੇ ਵਿਧਾਇਕ ਕੈਪਟਨ ਨਾਲ ਨਿਰਾਜ ਰਹਿੰਦੇ ਸੀ । ਹੁਣ ਖਾਸ ਕਰਕੇ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਵਰਕਰਾਂ ਵਿੱਚ ਵੱਡੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ । ਹੁਣ ਦੇਖਣਾ ਇਹ ਹੋਵੇਗਾ ਕੀ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਸਰਕਾਰ ਵਿੱਚ ਢੁੱਕਵੀਂ ਥਾਂ ਮਿਲਦੀ ਹੈ ਜਾਂ ਨਹੀਂ। ਆਉਣਾ ਵਾਲਾ ਸਮਾਂ ਦੱਸੇਗਾ
PUNJAB




INDIA








WORLD










