ਚੰਡੀਗੜ੍ਹ 19 ਸਤੰਬਰ : ਪੰਜਾਬ ਨੂੰ ਆਖਿਰਕਾਰ ਬੜੀ ਜਦੋਜਹਿਦ ਬਾਅਦ ਨਵਾਂ ਮੁੱਖ ਮੰਤਰੀ ਚਿਹਰਾ ਮਿਲ ਗਿਆ ਹੈ , ਉਹ ਚਿਹਰਾ ਹੈ ਚਰਨਜੀਤ ਸਿੰਘ ਚੰਨੀ ਦਾ, ਜੋ ਕੱਲ 11 ਵਜੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕਣਗੇ। ਜੇਕਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਤੱਕ ਬਣਾਉਣ ਪਿੱਛੇ ਅਹਿਮ ਭੂਮਿਕਾ ਮਨਪ੍ਰੀਤ ਸਿੰਘ ਬਾਦਲ ਨੇ ਅਦਾ ਕੀਤੀ ਹੈ। ਮਨਪ੍ਰੀਤ ਬਾਦਲ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ ਤੇ ਚੰਨੀ ਦੇ ਐਲਾਨ ਤੋਂ ਪਹਿਲਾਂ ਹੀ ਉਹ ਚੰਨੀ ਦੀ ਰਿਹਾਇਸ਼ ਤੇ ਪਹੁੰਚ ਚੁੱਕੇ ਸਨ। ਜਿਥੇ ਪੰਜਾਬ ਦਾ ਪੂਰਾ ਮੀਡੀਆ ਰੰਧਾਵਾ ਦੇ ਨਾਮ ਵਾਰ ਵਾਰ ਅਲਾਪ ਰਿਹਾ ਸੀ ਉਥੇ ਹੀ ਮਨਪ੍ਰੀਤ ਬਾਦਲ ਦੀ ਸਟ੍ਰੇਟਜੀ ਨੇ ਚੁੱਪ ਚਪੀਤੇ ਪੰਜਾਬ ਨੂੰ ਦਲਿਤ ਸਿੱਖ ਚਿਹਰਾ ਮੁੱਖ ਮੰਤਰੀ ਵਜੋਂ ਦੇ ਦਿੱਤਾ।
PUNJAB




INDIA








WORLD










