ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਆਪਣਾ ਅਹੁਦਾ ਸਾਂਭ ਲਿਆ ਹੈ ਤੇ ਕੰਮਕਾਰ ਸ਼ੁਰੂ ਕਰਨ ਲਈ ਨਵੇਂ ਅਧਿਕਾਰੀਆਂ ਦੀਆ ਡਿਊਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਪਰ ਕੈਪਟਨ ਹਾਈਕਮਾਂਡ ਤੋਂ ਸਖਤ ਨਿਰਾਜ ਹਨ । ਮਿਲੀ ਜਾਣਕਾਰੀ ਮੁਤਾਬਿਕ ਇਸ ਟਾਈਮ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਤੇ ਕੈਪਟਨ ਆਪਣੇ ਧੜੇ ਨਾਲ ਮੀਟਿੰਗ ਕਰ ਰਹੇ ਹਨ। ਸੂਤਰਾਂ ਦੇ ਮੁਤਾਬਿਕ ਕੈਪਟਨ ਕੋਈ ਵੱਡਾ ਧਮਾਕਾ ਕਰ ਸਕਦੇ ਹਨ । ਦੱਸ ਦੇਈਏ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਨਾਲ ਮੀਟਿੰਗ ਜਾਰੀ ਹੈ। ਕੈਪਟਨ ਦੇ ਕਈ ਸਲਾਹਕਾਰ ਵੀ ਅੰਦਰ ਮੌਜੂਦ ਹਨ। ਕੈਪਟਨ ਅੱਜ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਪਾਹੁੰਚੇ। ਚਰਚਾ ਸੀ ਕਿ ਚੰਨੀ ਉਨ੍ਹਾਂ ਮਿਲਣ ਜਾਣਗੇ ਪਰ ਹੁਣ ਇਹ ਪ੍ਰੋਗਰਾਮ ਵੀ ਰੱਦ ਹੋ ਗਿਆ ਹੈ। ਅੱਜ ਰਾਹੁਲ ਗਾਂਧੀ ਵੀ ਕੈਪਟਨ ਨੂੰ ਮਿਲਣ ਨਹੀਂ ਗਏ। ਇਸ ਲਈ ਕੈਪਟਨ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਕੈਪਟਨ ਨੂੰ ਨਹੀਂ ਮਿਲਣਗੇ ਨਵੇਂ ਸੀਐਮ ਚੰਨੀ
ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕਰਨਗੇ। ਉਹ ਅੱਜ ਕੈਪਟਨ ਦੀ ਰਿਹਾਇਸ਼ ਉੱਪਰ ਸਿਸਵਾਂ ਫਾਰਮ ਹਾਊਸ ਨਹੀਂ ਜਾਣਗੇ। ਕੈਪਟਨ ਅੱਜ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਪਹੁੰਚੇ। ਇਸ ਲਈ ਚਰਚਾ ਸੀ ਕਿ ਚੰਨੀ ਅੱਜ ਕੈਪਟਨ ਨੂੰ ਮਿਲਣ ਉਨ੍ਹਾਂ ਰਿਹਾਇਸ਼ ਉੱਪਰ ਜਾਣਗੇ। ਹੁਣ ਖਬਰ ਆਈ ਹੈ ਕਿ ਉਹ ਅੱਜ ਕੈਪਟਨ ਨੂੰ ਨਹੀਂ ਮਿਲਣਗੇ। ਅੱਜ ਰਾਹੁਲ ਗਾਂਧੀ ਵੀ ਚੰਡੀਗੜ੍ਹ ਆਏ ਪਰ ਕੈਪਟਨ ਨੂੰ ਨਹੀਂ ਮਿਲੇ। ਉਧਰ, ਚੰਨੀ ਨੇ ਆਪਣੀ ਮੰਤਰੀ ਮੰਡਲ ਚੁਣਨ ਦੀ ਤਿਆਰੀ ਕਰ ਦਿੱਤੀ ਹੈ। ਉਹ ਹੁਣ ਪਰਗਟ ਦੀ ਰਿਹਾਇਸ਼ ਉੱਪਰ ਪਹੁੰਚੇ ਹਨ।
PUNJAB




INDIA








WORLD










