ਪੰਜਾਬ ਦੀ ਰਾਜਨੀਤੀ ਵਿੱਚ ਪਿਛਲੇ ਦਿਨਾਂ ਤੋਂ ਬਹੁਤ ਹੀ ਜਿਆਦਾ ਗੇਮਾਗੇਮੀ ਹੋਈ ਪਈ ਹੈ । ਥੋੜੇ-ਥੋੜੇ ਸਮੇਂ ਵਿੱਚ ਵਫਾਦਾਰੀਆ ਵੀ ਅਦਲਾ ਬਦਲੀ ਹੁੰਦੀਆਂ ਰਹੀਆਂ ਹਨ, ਇੱਕ ਦਿਨ ਦੇ ਦੌਰਾਨ ਕਾਂਗਰਸ ਵਿੱਚ ਤਿੰਨ ਤੋਂ ਚਾਰ ਗਰੁੱਪ ਵੀ ਦੇਖਣ ਨੂੰ ਮਿਲੇ । ਆਖਰ ਸ਼ਾਮ ਨੂੰ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਜਿਸ ਵਿੱਚ ਮੇਨ ਸੂਤਰ ਧਾਰ ਮਨਪ੍ਰੀਤ ਸਿੰਘ ਬਾਦਲ ਨੂੰ ਮੰਨਿਆ ਜਾਣ ਲੱਗਾ । ਮੁੱਖ ਮੰਤਰੀ ਦਾ ਐਲਾਨ ਹੁੰਦੇ ਸਾਰ ਹੀ ਕਾਂਗਰਸੀ ਆਗੂ ਗੁਲਦਸਤੇ ਲੈ ਕੇ ਚੰਨੀ ਦੇ ਘਰ ਵੱਲ ਭੱਜਣ ਲੱਗੇ ਹਰ ਇੱਕ ਆਪਣੇ ਆਪ ਨੂੰ ਇਹ ਸ਼ੋ ਕਰਦਾ ਦਿਸਿਆ ਉਹ ਹੀ ਸਭ ਤੋਂ ਵੱਧ ਚੰਨੀ ਦੇ ਨੇੜੇ ਹੈ। ਦੱਸ ਦੇਈਏ ਕਿ ਜਿਹੜੇ ਬੈਂਸ ਕਾਂਗਰਸ ਨੂੰ ਭੰਡਦੇ ਨੀ ਥੱਕਦੇ ਸੀ ਅੱਜ ਉਹ ਵੀ ਚੰਨੀ ਦੀਆਂ ਤਰੀਫਾਂ ਦੇ ਪੁਲ ਬੰਨਦੇ ਨੀ ਥੱਕਦੇ ਮੰਗਲਵਾਰ ਨੂੰ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਬਹੁਤ ਹੀ ਸੂਝਵਾਨ ਅਤੇ ਪੜ੍ਹੇ ਲਿਖੇ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਕੋਲ ਸਮਾਂ ਘੱਟ ਹੈ ਪਰ ਉਮੀਦ ਹੈ ਕਿ ਲੋਕਾਂ ਨਾਲ 2017 ਵਿੱਚ ਕੀਤੇ ਵਾਅਦੇ ਜ਼ਰੂਰ ਪੂਰੇ ਕਰਨਗੇ।ਉਥੇ ਹੀ ਉਨ੍ਹਾਂ ਨੇ ਅਕਾਲੀ ਦਲ ਉਪਰ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਖੇਤੀਬਾੜੀ ਕਾਨੂੰਨ ਅਕਾਲੀ ਦਲ ਦੀ ਹੀ ਦੇਣ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਨੇ ਕਿਸਾਨਾਂ ਉਪਰ ਇਲਜਾਮ ਲਾ ਉਨ੍ਹਾਂ ਨੂੰ ਬਦਨਾਮ ਕਰਨ ਦੀ ਨੀਤੀ ਅਪਣਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨੀ ਕਮਾਂਡਰ ਨਾਲ ਸਬੰਧ ਵਾਲੇ ਬਿਆਨ ਉਪਰ ਵੀ ਟਿੱਪਣੀ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਦੇ ਸਿੱਖਾਂ ਲਈ ਨਵਜੋਤ ਸਿੰਘ ਸਿੱਧੂ ਨੇ ਰਸਤਾ ਖੁੱਲ੍ਹਵਾ ਕੇ ਵੱਡਾ ਕੰਮ ਕੀਤਾ ਹੈ।