ਮੋਹਾਲੀ ਵਿੱਚ ਪਿਛਲੇ ਦਿਨੀਂ ਸ੍ਰੋਮਣੀ ਅਕਾਲੀ ਦਲ ਯੂਥ ਦੇ ਵਿੱਕੀ ਮਿਡੂ ਖੇੜਾ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਜਿਸ ਨੂੰ ਲੈ ਕੇ ਮੋਹਾਲੀ ਪੁਲਿਸ ਲਗਾਤਾਰ ਕਾਤਲਾਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਜਿਸ ਵਿੱਚ ਸੱਜਣ ਭੋਲੂ ਗੈਂਗ ਦਾ ਨਾਮ ਸਾਹਮਣੇ ਆਇਆ ਹੈ । ਸੁਣਨ ਵਿੱਚ ਆਇਆ ਹੈ ਇਹ ਗੈਂਗ ਸੱਜਣ ਉਰਫ ਭੋਲੂ ਦਿੱਲੀ ਅਤੇ ਹਰਿਆਣਾ ਵਿਚ ਸਰਗਰਮ ਗੈਂਗਸਟਰ ਹੈ ਜਿਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੱਜਣ ਉਰਫ ਭੋਲੂ ਦੇ ਨਾਲ ਅਨਿਲ ਕੁਮਾਰ ਜੋ ਦਵਾਰਕਾ ਦਿੱਲੀ ਦਾ ਰਹਿਣ ਵਾਲਾ ਹੈ ਉਸਦੀ ਪਛਾਣ ਹੋਈ ਹੈ। ਇਨ੍ਹਾਂ ਦੀ ਸ਼ਮੂਲੀਅਤ ਬਾਰੇ ਮੋਹਾਲੀ ਪੁਲਿਸ ਨੂੰ ਉਦੋਂ ਪਤਾ ਲੱਗਾ ਜਦੋਂ ਇਕ ਹੋਰ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਨੂੰ ਰਿਮਾਂਡ ਤੇ ਲਿਆਂਦਾ ਗਿਆ ਅਤੇ ਉਸਨੇ ਇਹ ਸਾਰੇ ਖੁਲਾਸੇ ਕੀਤੇ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਸੱਜਣ ਅਤੇ ਅਨਿਲ ਦੋਵੇਂ ਗੈਂਗਸਟਰ ਦਿੱਲੀ ਪੁਲਿਸ ਦੁਆਰਾਂ 30 ਦੇ ਕਰੀਬ ਕਤਲ ਕੇਸਾਂ ਅਤੇ ਅਨੇਕਾਂ ਫਿਰੌਤੀ ਦੇ ਕੇਸਾਂ ਵਿਚ ਲੋੜੀਂਦੇ ਹਨ।
PUNJAB




INDIA








WORLD










