ਪੰਜਾਬ ਸਰਕਾਰ ਵਿੱਚ ਤਬਾਦਲਿਆਂ ਦਾ ਦੌਰ ਜਾਰੀ ਹੈ । ਅੱਜ ਸਰਕਾਰ ਨੇ ਐਡਵੋਕੇਟ ਜਨਰਲ ਨਵਾਂ ਲਾ ਦਿੱਤਾ ਹੈ । ਇਸ ਤੋਂ ਪਹਿਲਾਂ ਅਤੁਲ ਨੰਦਾ ਪੰਜਾਬ ਦੇ ਐਡਵੋਕੇਟ ਜਨਰਲ ਸੀ ਜਦੋਂ ਹੀ ਮੁੱਖ ਮੰਤਰੀ ਚੰਨੀ ਬਣੇ ਤਾਂ ਨੰਦਾ ਨੇ ਆਪ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਕੈਪਟਨ ਮੁੱਖ ਮੰਤਰੀ ਹੁੰਦਿਆਂ ਨੰਦਾ ਤੇ ਕੇਸਾਂ ਦੀ ਸਹੀ ਤਰੀਕੇ ਨਾਲ ਪੈਰਵਾਈ ਨਾ ਕਰਨ ਦੇ ਆਰੋਪ ਲੱਗਦੇ ਸੀ ਤੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਉਠੀ ਸੀ ਪਰ ਕੈਪਟਨ ਹਮੇਸ਼ਾ ਅਣਗਹਿਲਿਆ ਕਰਦੇ ਰਹੇ ਸਨ । ਪਰ ਮੁੱਖ ਮੰਤਰੀ ਚੰਨੀ ਨੇ ਆਰਾਮ ਪ੍ਰਸਤ ਲੋਕਾਂ ਨੂੰ ਘਰੇ ਤੋਰਨਾ ਸ਼ੁਰੂ ਕਰ ਦਿੱਤਾ ਹੈ । ਦੱਸ ਦੇਈਏ ਕਿ ਨਵਾਂ ਐਡਵੋਕੇਟ ਜਨਰਲ ਦੀਪੇਂਦਰ ਪਟਵਾਲੀਆ ਨੂੰ ਬਣਾਇਆ ਗਿਆ ਹੈ ਦੱਸ ਦੇਈਏ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਕਈ ਮਾਮਲਿਆਂ ਵਿੱਚ ਪੈਰਵੀ ਕਰ ਚੁੱਕੇ ਹੈ.