ਮੋਗਾ ਵਿੱਚ ਲੁਧਿਆਣਾ ਤੋਂ ਮੋਟਰਸਾਈਕਲ ਚੋਰੀ ਮਾਮਲੇ ਵਿੱਚ ਆਈ ਪੁਲਿਸ ਨੇ ਮੋਗਾ ਦੇ ਡਿਪਟੀ ਮੇਅਰ ਨੂੰ ਅੱਜ ਥੱਪੜ ਮਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਅੱਜ ਮੋਗਾ ਵਿੱਚ ਉਸ ਸਮੇਂ ਘਮਸਾਣ ਮੱਚ ਗਿਆ ਜਦੋਂ ਲੁਧਿਆਣਾ ਤੋਂ ਮੋਟਰਸਾਈਕਲ ਚੋਰੀ ਮਾਮਲੇ ਸਬੰਧੀ ਐਸ ਆਈ ਕੁਲਦੀਪ ਸਿੰਘ ਇੱਕ ਕਬਾੜ ਦੀ ਦੁਕਾਨ ਵਿੱਚ ਪਹੁੰਚਿਆ । ਜਿਸ ਦੌਰਾਨ ਉਸ ਦੁਕਾਨ ਵਿੱਚ ਮੋਗਾ ਦੇ ਡਿਪਟੀ ਮੇਅਰ ਵੀ ਮਜੂਦ ਸੀ ।ਉਸ ਸਮੇਂ ਸੀਸੀਟੀਵੀ ਦੀ ਵੀਡੀਓ ਮੁਤਾਬਿਕ ਡਿਪਟੀ ਮੇਅਰ ਅਤੇ ਐਸ ਆਈ ਕੁਲਦੀਪ ਸਿੰਘ ਕਿਸੇ ਗੱਲ ਨੂੰ ਲੈਕੇ ਆਪਸ ਵਿੱਚ ਬਹਿਸ ਗਏ ਤੇ ਇਸ ਦੌਰਾਨ ਐਸ ਆਈ ਕੁਲਦੀਪ ਸਿੰਘ ਨੇ ਡਿਪਟੀ ਮੇਅਰ ਦੇ ਥੱਪੜ ਜੜ ਦਿੱਤਾ। ਫਿਰ ਦੇਖਦੇ ਦੇਖਦੇ ਦੁਕਾਨਦਾਰਾਂ ਨੇ ਲੁਧਿਆਣਾ ਤੋਂ ਆਈ ਪੁਲਿਸ ਨੂੰ ਘੇਰ ਲਿਆ , ਉਸ ਤੋਂ ਬਾਅਦ ਮੋਗਾ ਪੁਲਿਸ ਨੇ ਆ ਕੇ ਦੁਕਾਨਦਾਰਾਂ ਨੂੰ ਸ਼ਾਤ ਕੀਤਾ ਤੇ ਲੁਧਿਆਣਾ ਤੋਂ ਆਈ ਪੁਲਿਸ ਨੂੰ ਆਪਣੇ ਥਾਣੇ ਲੈ ਗਏ ਖਬਰ ਲਿਖੇ ਜਾਣ ਤੱਕ ਦੁਕਾਨਦਾਰ ਐਸ ਆਈ ਕੁਲਦੀਪ ਸਿੰਘ ਤੇ ਕਾਰਵਾਈ ਕਰਨ ਨੂੰ ਲੈ ਕੇ ਥਾਣੇ ਅੱਗੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਖੜ ਗਏ ਤੇ ਉਕਤ ਮੁਲਾਜਮ ਉੱਪਰ ਕਾਰਵਾਈ ਦੀ ਮੰਗ ਕਰ ਰਹੇ ਹਨ । ਜਦੋਂ ਐਸ ਆਈ ਕੁਲਦੀਪ ਸਿੰਘ ਨਾਲ ਪੱਤਰਕਾਰਾਂ ਥੱਪੜ ਮਾਰਨ ਸਬੰਧੀ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਕਤ ਵਿਅਕਤੀ ਡਿਪਟੀ ਮੇਅਰ ਹੈ।