ਮੋਗਾ 24 ਸਤੰਬਰ : ਬੀਤੇ ਦਿਨ ਮੋਗਾ ਦੇ ਡਿਪਟੀ ਮੇਅਰ ਦੇ ਲੁਧਿਆਣਾ ਨਾਲ ਸਬੰਧਤ ਇਕ ਐਸ.ਆਈ. ਰੈਂਕ ਦੇ ਪੁਲਿਸ ਮੁਲਾਜਮ ਨੇ ਥੱਪੜ ਜੜ੍ਹ ਦਿੱਤਾ ਸੀ। ਜਿਸਤੋਂ ਬਾਅਦ ਮਾਮਲਾ ਇਸ ਕਦਰ ਭਖ ਗਿਆ ਸੀ ਕਿ ਸ਼ਹਿਰ ਵਾਸੀਆਂ ਨੇ ਥਾਣਾ ਘੇਰ ਲਿਆ ਸੀ ਤੇ ਰਾਤ 1 ਵਜੇ ਮੋਗਾ ਦੇ ਵਿਧਾਇਕ ਧਰਨੇ ਤੇ ਬੈਠ ਗਏ ਸਨ ਜੋ ਸੁਭਾ 3 ਵਜੇ ਧਰਨੇ ਤੋਂ ਉੱਠੇ ਸਨ। ਜਿਸਤੋਂ ਬਾਅਦ ਅੱਜ ਸੁਭਾ ਮੋਗਾ ਪੁਲਿਸ ਨੇ ਉਕਤ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਉੱਪਰ 323,341,506 ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਸਬ ਇੰਸਪੈਕਟਰ ਥਾਣਾ ਡਿਵੀਜ਼ਨ 5 ਲੁਧਿਆਣਾ ਵਿਚ ਬਤੌਰ ਐਸ.ਐਚ.ਓ ਤਾਇਨਾਤ ਸੀ ਤੇ ਕਿਸੇ ਛਾਣਬੀਨ ਲਈ ਮੋਗਾ ਵਿੱਚ ਆਇਆ ਸੀ।
PUNJAB




INDIA








WORLD










