ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਮੰਤਰੀਆ ਦੀ ਲਿਸਟ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਐਲਾਨ ਹੋਣਾ ਬਾਕੀ ਹੈ । ਦੂਜੇ ਪਾਸੇ ਤਿੰਨ ਮੰਤਰੀਆਂ ਦੇ ਨਾਮਾਂ ਨੂੰ ਲੈ ਕੇ ਰੇੜਕਾ ਜਾਰੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਚੰਨੀ ਅਮਰਿੰਦਰ ਸਿੰਘ ਰਾਜਾ, ਕੁਲਜੀਤ ਸਿੰਘ ਨਾਗਰਾ, ਪ੍ਰਗਟ ਸਿੰਘ ਸਬੰਧੀ ਮੰਤਰੀ ਬਣਾਉਣ ਨੂੰ ਲੈ ਕੇ ਵੱਖਰੀ ਰੈਆ ਰੱਖਦੇ ਹਨ, ਮੁੱਖ ਮੰਤਰੀ ਦਾ ਕਹਿਣਾ ਹੈ ਚੋਣਾਂ ਨੇੜੇ ਹੋਣ ਕਾਰਨ ਸੰਗਠਨ ਦੇ ਲੋਕਾਂ ਨੂੰ ਪਾਰਟੀ ਤੇ ਜਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਉਹ ਮੰਤਰੀ ਬਣ ਜਾਣਗੇ ਫੇਰ ਪਾਰਟੀ ਲਈ ਕੰਮ ਕਰਨ ਦਾ ਸਮਾਂ ਨਹੀਂ ਮਿਲੇਗਾ । ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਰਾਜਾ ਵੜਿੰਗ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਵੀ ਸਖਤ ਵਿਰੋਧ ਕਰ ਰਹੇ ਹਨ । ਤੁਹਾਨੂੰ ਦੱਸ ਦੇਈਏ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਅਹਿਮ ਰੋਲ ਅਦਾ ਕੀਤਾ ਸੀ ।
7 ਨਵੇਂ ਚਿਹਰੇ ਆਉਣਗੇ ਕੈਬਿਨੇਟ ਵਿਚ ਨਜ਼ਰ
ਨਵੀਂ ਕੈਬਨਿਟ ਵਿਚ ਡਾ ਰਾਜ ਕੁਮਾਰ ਵੇਰਕਾ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਕੋਟਲੀ, ਰਾਣਾ ਗੁਰਜੀਤ ਸਿੰਘ ਨੂੰ ਮੌਕਾ ਦਿੱਤਾ ਗਿਆ ਹੈ. ਇਨ੍ਹਾਂ ਵਿੱਚੋਂ ਰਾਣਾ ਗੁਰਜੀਤ ਸਿੰਘ ਕੈਬਿਨੇਟ ਦੇ ਵਿੱਚ ਮੰਤਰੀ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ.
8 ਪੁਰਾਣੇ ਮੰਤਰੀਆਂ ਦਾ ਅਹੁਦਾ ਬਰਕਰਾਰ
ਕੈਬਨਿਟ ਵਿਚ 8 ਪੁਰਾਣੇ ਮੰਤਰੀਆਂ ਉੱਤੇ ਭਰੋਸਾ ਵਿਖਾਇਆ ਗਿਆ ਹੈ. ਇਨ੍ਹਾਂ ਵਿੱਚ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ ਵਿਜੇਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ ਹਨ.
ਪੁਰਾਣੀ ਕੈਬਨਿਟ ਵਿੱਚ ਸ਼ਾਮਲ ਰਹੇ 5 ਮੰਤਰੀਆਂ ਨੂੰ ਹਟਾਇਆ ਗਿਆ. ਉਥੇ ਹੀ ਪੁਰਾਣੀ ਮੰਤਰੀ ਮੰਡਲ ਵਿੱਚ ਬਲਬੀਰ ਸਿੰਘ, ਸਿੱਧੂ ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ ਅਤੇ ਗੁਰਪ੍ਰੀਤ ਕਾਂਗੜ ਨੂੰ ਕੈਬਨਿਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ,
ਦੱਸ ਦਈਏ ਕਿ ਵੀਰਵਾਰ ਦੇਰ ਰਾਤ3 ਵਜੇ ਤੱਕ ਕਾਂਗਰਸ ਮਹਾਸਕੱਤਰ ਪ੍ਰਿਯੰਕਾ ਗਾਂਧੀ ਦੀ ਰਿਹਾਇਸ਼ ਉਤੇ ਚੱਲੀ ਸੀਨੀਅਰ ਆਗੂਆਂ ਦੀ ਬੈਠਕ ਵਿਚ ਕੈਬਨਿਟ ਦੀ ਲਿਸਟ ਤਿਆਰ ਕੀਤੀ ਗਈ ਸੀ. ਪਰ ਤਿੰਨਾ ਨਾਮਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾ ਰਹੀ ਸੀ. ਸ਼ੁੱਕਰਵਾਰ ਨੂੰ ਪਾਰਟੀ ਹਾਈ ਕਮਾਨ ਦੇ ਬੁਲਾਉਣ ਮਗਰੋਂ ਮੁੱਖਮੰਤਰੀ ਚੰਨੀ ਫਿਰ ਤੋਂ ਦਿੱਲੀ ਪਹੁੰਚੇ ਤੇ 72 ਘੰਟੇ ਵਿੱਚ ਉਨ੍ਹਾਂ ਦਾ ਤੀਜਾ ਦਿੱਲੀ ਦੌਰਾ ਸੀ.
PUNJAB




INDIA








WORLD










