ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਭਾਗਾਂ ਵਿੱਚ ਫੇਰ ਬਦਲ ਦਾ ਦੌਰ ਜਾਰੀ ਹੈ । ਪਿਛਲੇ ਦਿਨੀਂ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਅਨਿਰੁੱਧ ਤਿਵਾੜੀ ਨੂੰ ਲਾ ਦਿੱਤਾ ਗਿਆ ਸੀ । ਅੱਜ ਸਰਕਾਰ ਕੋਲ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਲੰਬੀ ਛੁੱਟੀ ਤੇ ਜਾਣ ਲਈ ਅਪਲਾਈ ਕੀਤਾ ਹੈ । ਇੰਨਾ ਦੀ ਜਗ੍ਹਾ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦੇ ਨਵੇਂ ਡੀਜੀਪੀ ਵਜੋਂ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈ । ਦੱਸ ਦੇਈਏ ਕਿ ਸਹੋਤਾ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ । ਆਈਪੀਐਸ ਸਹੋਤਾ ਨੂੰ ਫਿਲਹਾਲ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ
PUNJAB




INDIA








WORLD










