ਇੰਡੀਆ ਦਾ ਪੂਰੀ ਦੁਨੀਆਂ ਵਿੱਚ ਨਾਮ ਰੋਸ਼ਨ ਕਰਨ ਵਾਲਾ ਸੁਲਤਾਨ ਝੋਟਾ ਇਸ ਟਾਈਮ ਦੁਨੀਆਂ ਵਿੱਚ ਨਹੀਂ ਰਿਹਾ । ਸੁਲਤਾਨ ਦੇ ਪਾਲਕਾਂ ਦੇ ਘਰ ਸੋਗ ਦਾ ਮਹੌਲ । ਤੁਹਾਨੂੰ ਦੱਸ ਦੇਈਏ ਕੇ ਹਰਿਆਣਾ ਦੇ ਕੈਂਥਲ ਜਿਲ੍ਹੇ ਦੇ ਬੁੰਢਾਖੇੜਾ ਦੇ ਰਹਿਣ ਵਾਲੇ ਨਰੇਸ਼ ਨੇ ਕੁੱਝ ਸਾਲ ਪਹਿਲਾਂ ਮੁੱਰਾ ਨਸਲ ਦਾ ਝੋਟਾ ਪਾਲਿਆ ਸੀ ਜਿਸ ਦਾ ਨਾ ਸੁਲਤਾਨ ਰੱਖਿਆ ਗਿਆ ਸੀ ਤੇ ਸੁਲਤਾਨ ਨੇ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਦਾ ਰਿਹਾ ਹੈ । ਸੁਲਤਾਨ ਨੂੰ ਖਰੀਦਣ ਵਾਲਿਆਂ ਨੇ ਵੀ ਬਹੁਤ ਵੱਡੀ ਕੀਮਤ ਲਾਈ ਸੀ ਪਰ ਨਰੇਸ਼ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ । ਨਰੇਸ਼ ਸੁਲਤਾਨ ਨੂੰ ਆਪਣੇ ਬੱਚਿਆਂ ਨਾਲੋਂ ਵੀ ਵੱਧ ਪਿਆਰ ਕਰਦਾ ਸੀ। ਹੁਣ ਉਹ ਉਸ ਦੇ ਜਾਣ ਤੋਂ ਬਹੁਤ ਦੁਖੀ ਹੈ। ਸੁਲਤਾਨ ਦੀ 14 ਸਾਲ ਦੀ ਉਮਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਘਰ ਵਿੱਚ ਸੋਗ ਦਾ ਮਾਹੌਲ ਹੈ। ਮਾਲਕ ਨਰੇਸ਼ ਕਦੀ ਕਿੱਲੇ, ਸੰਗਲ਼ ਤੇ ਸੁਲਤਾਨ ਦੀ ਤਸਵੀਰ ਨੂੰ ਲਗਾਤਾਰ ਵੇਖ ਰਹੇ ਹਨ। ਸੁਲਤਾਨ ਦੇ ‘ਸੀਮਨ’ (ਵੀਰਜ) ਦੀ ਮੰਗ ਸਿਰਫ ਹਰਿਆਣਾ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਸੀ। ਹਿਸਾਰ ਦੇ ਖੋਜ ਕੇਂਦਰ ਵਿੱਚ ਆਏ ਪਸ਼ੂ ਪਾਲਕਾਂ ਨੇ ਸੁਲਤਾਨ ਦੇ ਵੀਰਜ ਦੀ ਮੰਗ ਵੀ ਕੀਤੀ, ਤਾਂ ਜੋ ਮੁੱਰਾ ਨਸਲ ਦੇ ਸੁਲਤਾਨ ਨੂੰ ਦੁਬਾਰਾ ਤਿਆਰ ਕੀਤਾ ਜਾ ਸਕੇ।
ਮਾਲਕ ਨਰੇਸ਼ ਨੇ ਦੱਸਿਆ ਕਿ ਕੈਥਲ ਦੇ ਬੁੱਢਾਖੇੜਾ ਪਿੰਡ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ, ਪਰ ਜਦੋਂ ਤੋਂ ਸੁਲਤਾਨ ਇਸ ਪਿੰਡ ਵਿੱਚ ਆਇਆ, ਇਹ ਪਿੰਡ ਦੀ ਪਛਾਣ ਬਣ ਗਿਆ। ਸੁਲਤਾਨ ਨਾ ਸਿਰਫ ਹਰਿਆਣਾ, ਪੰਜਾਬ ਬਲਕਿ ਪੂਰੇ ਦੇਸ਼ ਦੇ ਪਸ਼ੂ ਮੇਲਿਆਂ ਵਿੱਚ ਗਿਆ ਅਤੇ ਉੱਥੇ ਇੱਕ ਚੈਂਪੀਅਨ ਦੇ ਰੂਪ ਵਿੱਚ ਵਾਪਸ ਆਇਆ। ਉਸਦੀ ਸੁੰਦਰਤਾ ਦਾ ਕੋਈ ਜਵਾਬ ਨਹੀਂ ਸੀ।
ਨਰੇਸ਼ ਹੁਰਾਂ ਦੱਸਿਆ, ਸੁਲਤਾਨ ਨੇ ਮੈਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਕੀਤਾ। ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਉਸ ਦੇ ਉਪਕਾਰ ਦਾ ਦੇਣਾ ਨਹੀਂ ਮੋੜ ਸਕਦਾ। ਭਰੇ ਗਲੇ ਨਾਲ ਮਾਲਕ ਨਰੇਸ਼ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਵੀ ਅਜਿਹਾ ਕੋਈ ਦੁੱਖ ਨਹੀਂ ਹੁੰਦਾ, ਪਰ ਸੁਲਤਾਨ ਦੇ ਜਾਣ ਕਾਰਨ ਮੇਰੀ ਦੁਨੀਆਂ ਅਧੂਰੀ ਹੋ ਗਈ ਹੈ।ਸੁਲਤਾਨ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰਦਾ ਸੀ, ਸੁਲਤਾਨ ਹਰ ਰੋਜ਼ ਦਸ ਕਿੱਲੋ ਦੁੱਧ ਪੀਂਦਾ ਸੀ ਅਤੇ ਲਗਭਗ 15 ਕਿੱਲੋ ਸੇਬ ਖਾਂਦਾ ਸੀ। ਸਰਦੀਆਂ ਵਿੱਚ, ਉਹ ਰੋਜ਼ਾਨਾ ਦਸ ਕਿੱਲੋ ਗਾਜਰ ਖਾਂਦਾ ਸੀ। ਇਸ ਤੋਂ ਇਲਾਵਾ, ਉਸ ਲਈ ਸੁੱਕੇ ਮੇਵੇ ਭਾਵ ਡ੍ਰਾਈ ਫ਼ਰੂਟ ਤੇ ਹੋਰ ਕਿਸਮ ਦੇ ਉਤਪਾਦ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸਨ। ਉਸ ਲਈ ਕੇਲੇ ਅਤੇ ਘਿਓ ਦੀ ਖੁਰਾਕ ਵੱਖਰੀ ਸੀ। ਸੁਲਤਾਨ ਦਾ ਰੋਜ਼ਾਨਾ ਖਰਚਾ 2000 ਰੁਪਏ ਤੋਂ ਵੱਧ ਸੀ। ਕਿਸੇ ਦਿਨ ਤਾਂ ਉਸ ਉੱਤੇ 3 ਤੋਂ 4 ਹਜ਼ਾਰ ਰੁਪਏ ਵੀ ਖਰਚ ਕੀਤੇ ਜਾਂਦੇ ਸਨ।
ਸੁਲਤਾਨ ਲਗਭਗ ਛੇ ਫੁੱਟ ਉੱਚਾ ਸੀ। ਉਸ ਦਾ ਭਾਰ ਡੇਢ ਟਨ ਭਾਵ 1,500 ਕਿਲੋਗ੍ਰਾਮ ਸੀ। ਸਾਲ 2013 ਵਿੱਚ, ਉਹ ਚੈਂਪੀਅਨ ਬਣਿਆ। ਦੇਸ਼ ਭਰ ਵਿੱਚ ਉਸ ਦੇ ਵੀਰਜ ਦੀ ਮੰਗ ਸੀ ਅਤੇ ਸਿਰਫ ਇੱਕ ਖੁਰਾਕ 310 ਰੁਪਏ ਵਿੱਚ ਵਿਕਦੀ ਸੀ। ਸੁਲਤਾਨ ਹਰ ਸਾਲ ਮਾਲਕ ਨੂੰ ਇੱਕ ਕਰੋੜ ਰੁਪਏ ਕਮਾ ਕੇ ਦਿੰਦਾ ਸੀ। ਅਫਰੀਕਾ ਦੇ ਇੱਕ ਕਿਸਾਨ ਨੇ ਇੱਕ ਮੇਲੇ ਵਿੱਚ ਸੁਲਤਾਨ ਦੀ ਕੀਮਤ 21 ਕਰੋੜ ਰੁਪਏ ਲਾਈ ਸੀ, ਪਰ ਮਾਲਕ ਨਰੇਸ਼ ਨੇ ਸੁਲਤਾਨ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ। ਮਾਲਕ ਨਰੇਸ਼ ਦਾ ਕਹਿਣਾ ਹੈ ਕਿ ਸੁਲਤਾਨ ਵਰਗਾ ਕੋਈ ਨਹੀਂ ਹੋ ਸਕਦਾ। ਤੁਹਾਨੂੰ ਦੱਸ ਦੇਈਏ ਕਿ ਸੁਲਤਾਨ ਵਿਸਕੀ ਪੀਣ ਦਾ ਵੀ ਸ਼ੌਕੀਨ ਸੀ। ਹਰ ਕੋਈ ਸੁਲਤਾਨ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਸੀ। ਚਮਕਦੇ ਸਰੀਰ ਅਤੇ ਕਾਲੇ ਸਿੰਗਾਂ ਨੂੰ ਵੇਖ ਕੇ ਹਰ ਕੋਈ ਦੰਦਾਂ ਦੇ ਹੇਠਾਂ ਆਪਣੀਆਂ ਉਂਗਲਾਂ ਦਬਾਉਂਦਾ ਸੀ। ਇਹੋ ਕਾਰਨ ਹੈ ਕਿ ਸੁਲਤਾਨ ਨੂੰ ਇੱਕ ਸੰਗੀਤ ਐਲਬਮ ਵਿੱਚ ਵੀ ਕੰਮ ਦਿੱਤਾ ਗਿਆ ਸੀ। ਸੁਲਤਾਨ ਮੁੱਰਾ ਨਸਲ ਦਾ ਸੀ ਅਤੇ ਉਸ ਦੇ ਵੀਰਜ ਤੋਂ ਕਈ ਕਲੋਨ ਵੀ ਤਿਆਰ ਕੀਤੇ ਗਏ ਸਨ, ਪਰ ਕੋਈ ਵੀ ਸੁਲਤਾਨ ਵਰਗਾ ਨਹੀਂ ਹੋ ਸਕਦਾ ਸੀ। ਮਾਲਕ ਨਰੇਸ਼ ਨੇ ਦੱਸਿਆ ਕਿ ਸੁਲਤਾਨ ਨੂੰ ਨੁਹਾ ਕੇ ਬੰਨ੍ਹਿਆ ਸੀ ਪਰ ਉਹ ਮ੍ਰਿਤਕ ਪਾਇਆ ਗਿਆ। ਪਤਾ ਲੱਗਾ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮਾਲਕ ਨਰੇਸ਼ ਨੇ ਕਿਹਾ ਕਿ ਉਹ ਸੁਲਤਾਨ ਦੀ ਨਸਲ ਦੀ ਕਿਸੇ ਹੋਰ ਕਿਸਮ ਨੂੰ ਪ੍ਰਾਪਤ ਕਰਨ ਅਤੇ ਇਸਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਨਗੇ।
PUNJAB




INDIA








WORLD










