ਥਾਣਾ ਕੋਟ ਈਸੇ ਖਾਂ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਘੁੰਮ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਾ ਸਿੰਘ ਨੇ 1.ਮਨਜਿੰਦਰ ਸਿੰਘ ਮੰਨੂ ਪੁੱਤਰ ਸੁਖਦੇਵ ਸਿੰਘ 2.ਦਲੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਗਲੀ ਨੰਬਰ 6 ਸੁੰਦਰ ਨਗਰ ਕੋਟ ਈਸੇ ਖਾਂ ਤੇ 63/18-05-2021 ਅ/ਧ 188/269 ਭ:ਦ: 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਰਾਤ ਸਮੇ ਉਸਦੇ ਘਰ ਆਇਆ ਅਤੇ ਉਸਦਾ ਮੋਬਾਇਲ ਫੋਨ ਵੀਵੋ ਵਾਈ 201 ਉਸਦੇ ਕਮਰੇ ਵਿੱਚੋਂ ਚੋਰੀ ਕਰਕੇ ਲੈ ਗਿਆ।ਮਲੀਤੀ ਕਰੀਬ 10,000 ਰੁਪਏ।ਦੋਸ਼ੀ ਨੂੰ ਬਾਅਦ ਵਿੱਚ ਚੋਰੀ ਦੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਗਿਆ। ਸ:ਥ: ਅੰਗਰੇਜ ਸਿੰਘ ਨੇ ਕੇਵਲ ਸਿੰਘ ਉਰਫ ਬਿੱਟੂ ਪੁੱਤਰ ਸੁਖਦੇਵ ਸਿੰਘ ਵਾਸੀ ਜੈਮਲਵਾਲਾ ਤੇ 86/18-05-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਮੋਟਰਸਾਇਕਲ ਪੈਸ਼ਨ ਨੰਬਰੀ ਪੀ ਬੀ 29 ਐਚ 8814 ਨੂੰ ਕੋਈ ਨਾਮਾਲੂਮ ਆਦਮੀ ਚੋਰੀ ਕਰਕੇ ਲੈ ਗਿਆ ਸੀ।ਮੁਦਈ ਵੱਲੋ ਭਾਲ ਕਰਨ ਪਰ ਪਤਾ ਲੱਗਾ ਕਿ ਉਸਦਾ ਮੋਟਰ ਸਾਇਕਲ ਦੋਸ਼ੀ ਗਗਨਦੀਪ ਸਿੰਘ ਨੇ ਚੋਰੀ ਕੀਤਾ ਹੈ ਜਿਸਨੂੰ ਬਾਅਦ ਵਿੱਚ ਚੋਰੀ ਦੇ ਮੋਟਰ ਸਾਇਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਹੋਲ: ਦਿਲਦਾਰ ਸਿੰਘ ਨੇ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਤੇ 95/18-05-2021 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਦੋਸ਼ੀ ਆਪਣੀ ਦੋਕਾਨ ਖੋਲ ਕੇ ਕਾਫੀ ਇੱਕਠ ਕੀਤਾ ਹੋਇਆ ਹੈ ਜਿਸਨੇ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਾਹਿਬ ਸਿੰਘ ਨੇ ਸੁਧੀਰ ਕੁਮਾਰ ਪੁੱਤਰ ਮਹਿੰਦਰ ਸਿੰਘ ਅਰੋੜਾ ਵਾਸੀ ਜਵਾਹਰ ਨਗਰ ਮੋਗਾ ਤੇ 63/18-05-2021 ਅ/ਧ 188/ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਡਾਗਾਂ, ਡੰਡਾ ਨਾਲ ਕੁੱਟ ਮਾਰ ਕੀਤੀ ਅਤੇ ਘਰ ਦੀ ਭੰਨਤੋੜ ਕੀਤੀ ਵਜ੍ਹਾ ਰੰਜਿਸ਼ ਘਰੇਲੂ ਝਗੜਾ। ਸ:ਥ:ਗੁਰਦੀਪ ਸਿੰਘ ਨੇ 1.ਗੁਰਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ 2,ਮਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ 3.ਬਲਰਾਜ ਸਿੰਘ ਪੁੱਤਰ ਦਰਸ਼ਨ ਸਿੰਘ 4.ਜਸਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਮਾਣੂੰਕੇ ਤੇ 79/18-05-2021 ਅ/ਧ 323/452/427/ 34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੈੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ। ਸ:ਥ: ਵਰਿੰਦਰ ਕੁਮਾਰ ਨੇ ਰਮੇਸ਼ ਕੁਮਾਰ ਪੁੱਤਰ ਪ੍ਰੇਮ ਚੰਦ ਵਾਸ ਿਪ੍ਰੇਮ ਨਗਰ ਰਾਏਕੋਟ ਰੋਡ (ਬਰਨਾਲਾ) ਤੇ 85/18-05-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਨਾਕਾਬੰਦੀ ਕਰਕੇ ਦੋਸ਼ੀ ਨੂੰ ਮੋਟਰ ਸਾਇਕਲ ਹੀਰੋ ਡੀਲਕਸ ਨੰਬਰੀ ਪੀ ਬੀ 29 ਵਾਈ 9476 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 15 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਲਖਵੀਰ ਸਿੰਘ ਨੇ ਨਾਨਕ ਸਿੰਘ ਉਰਫ ਲਵਲੀ ਪੁੱਤਰ ਸੁਖਦੇਵ ਸਿੰਘ ਵਾਸੀ ਨੂਰਪੁਰ ਹਕੀਮਾ ਤੇ 64/18-05-2021 ਅ/ਧ 21/61/86 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੁੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਸ:ਥ: ਬੂਟਾ ਸਿੰਘ ਨੇ ਕਰਮ ਸਿੰਘ ਪੁੱਤਰ ਭਾਗ ਸਿੰਘ ਵਾਸੀ ਖੋਸਾ ਪਾਡੋਂ ਤੇ 54/18-05-2021 ਅ/ਧ 61/1/14 ਐਕਸਾਇਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੁੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਮਾਰਕਾ 999 ਸੇਲ ਫਾਰ ਚੰਡੀਗੜ੍ਹ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਹਰਜਿੰਦਰ ਸਿੰਘ ਨੇ ਪ੍ਰਦੀਪ ਗੋਇਲ ਪੁੱਤਰ ਸ਼ੁਭਾਸ਼ ਚੰਦ ਵਾਸੀ ਬੱਗੇਆਣਾ ਬਸਤੀ ਮੋਗਾ ਤੇ 94/18-05-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।