ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਕਾਂਗਰਸ ਦੀ ਸਿਆਸਤ ਵਿੱਚ ਬਹੁਤ ਗਰਮੀ ਆਈ ਹੋਈ ਹੈ । ਜਦੋਂ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਟਵਿੱਟਰ ਤੇ ਜੰਗ ਲੱਗੀ ਰਹੀ ਜਿਸ ਦਾ ਰਿਜਲਟ ਇਹ ਨਿਕਲਿਆ ਕੇ ਦਿੱਲੀ ਹਾਈਕਮਾਂਡ ਨੇ ਸਖਤ ਐਕਸ਼ਨ ਲੈਦਿਆਂ ਕੈਪਟਨ ਨੂੰ ਕੁਰਸੀ ਤੋਂ ਉਠਾ ਕੇ ਚਰਨਜੀਤ ਚੰਨੀ ਨੂੰ ਬਠਾਅ ਦਿੱਤਾ ਗਿਆ ।ਪਰ ਪੰਜਾਬ ਕਾਂਗਰਸ ਵਿੱਚ ਫੇਰ ਵੀ ਉਬਾਲੇ ਵੱਜ ਦੇ ਰਹੇ ਜਿਥੇ ਕੈਪਟਨ ਨੇ ਸਿੱਧੂ ਦੇ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਦੱਸਿਆ । ਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਕੈਪਟਨ ਨੂੰ ਉਸ ਦੇ ਕੱਚੇ ਚਿੱਠੇ ਖੋਲਣ ਦੀ ਧਮਕੀ ਦੇ ਦਿੱਤੀ ਸੀ । ਪਰ ਫੇਰ ਵੀ ਕੈਪਟਨ ਸਿੱਧੂ ਤੇ ਨਿਸ਼ਾਨੇ ਲਾਉਦੇ ਰਹੇ। ਅੱਜ ਫੇਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰਕੇ ਕੈਪਟਨ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਆਪਰੇਸ਼ਨ ਇਨਸਾਫ ਪੂਰਾ ਹੋ ਗਿਆ ਹੈ। ਇਸ ‘ਚ ਬਿਨਾਂ ਕਿਸੇ ਕਾਰਨ ਦੇਰੀ ਹੋਈ ਪਰ ਦੇਰ ਆਏ ਦਰੁਸਤ ਆਏ। ਉਨ੍ਹਾਂ ਦਾ ਇਹ ਬਿਆਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮੁਸਤਫ਼ਾ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕੈਪਟਨ ਨੂੰ ਸੱਤਾ ਤੋਂ ਹਟਾਉਣ ਦਾ ਕੰਮ ਸਿਰੇ ਚੜ੍ਹਾਇਆ।
ਮੁਸਤਫਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦਾ ਧਿਆਨ ਮਿਸ਼ਨ 2022 ਦੇ ਜੀਤੇਗਾ ਪੰਜਾਬ ‘ਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਆਉਣ ਵਾਲੀ ਇਕੋ ਇਕ ਰੁਕਾਵਟ ਹੁਣ ਦੂਰ ਕੀਤੀ ਗਈ ਹੈ। ਉਨ੍ਹਾਂ ਨੇ ਪੰਜਾਬ, ਪੰਜਾਬੀਆਂ ਅਤੇ ਕਾਂਗਰਸੀਆਂ ਨੂੰ ਭਰੋਸਾ ਦਿਵਾਇਆ ਕਿ ਮਾਰਚ 2022 ਵਿੱਚ ਕਾਂਗਰਸ ਦੀ ਪੱਕੀ ਜਿੱਤ ਹੋਵੇਗੀ। ਉਨ੍ਹਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਆਊਟ ਆਫ ਬਾਕਸ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਮਜ਼ਬੂਤ ਹੱਥਾਂ ਵਿੱਚ ਹੈ, ਇਸ ਲਈ ਜਿੱਤ ਨਿਸ਼ਚਿਤ ਹੈ।
ਜਿਸ ਤਰ੍ਹਾਂ ਪੰਜਾਬ ਕਾਂਗਰਸ ਵਿੱਚ ਟਵੀਟ ਤੇ ਟਵੀਟ ਕਰਕੇ ਕੈਪਟਨ ਤੇ ਨਿਸ਼ਾਨੇ ਸਾਦੇ ਜਾ ਰਹੇ ਹਨ ਕੀ ਇਸ ਨਾਲ ਕਾਂਗਰਸ ਦੁਬਾਰਾ ਸੱਤਾ ਵਿੱਚ ਆ ਜਾਵੇਗੀ .. ?। ਕਿਉਂਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਸ ਸਮੇਂ ਤੋਂ ਲੈ ਕੇ ਕਾਂਗਰਸ ਆਪਣੇ ਕਲੇਸ਼ ਤੋਂ ਬਾਹਰ ਨਹੀਂ ਨਿਕਲ ਸਕੀ । ਅੱਜ ਤੱਕ ਸਿੱਧੂ ਕਾਂਗਰਸ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਤੱਕ ਵੀ ਨੀ ਕਰ ਸਕੇ ਆਪਣੀ ਪਾਰਟੀ ਅੰਦਰ ਲੜਾਈ ਲੜ ਰਹੇ ਹਨ ਤੇ ਵਿਰੋਧੀ ਚੁਟਕੀਆਂ ਲੈ ਰਹੇ ਹਨ ਤੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਵਿੱਚ ਲੱਗੇ ਹੋਏ ਹਨ। ਅਕਾਲੀ ਦਲ ਤਾਂ ਵੱਡੀ ਗਿਣਤੀ ਵਿੱਚ ਆਪਣੇ ਉਮੀਦਵਾਰਾਂ ਦੇ ਨਾਮ ਵੀ ਐਲਾਨ ਕਰ ਚੁੱਕਾ ਹੈ । ਆਮ ਆਦਮੀ ਪਾਰਟੀ ਨੇ ਆਪਣੀ ਪਕੜ ਮਜਬੂਤ ਕਰਨ ਲਈ ਹਲਕਾ ਇੰਚਾਰਜਾਂ ਨੂੰ ਪਿੰਡਾਂ ਵਿੱਚ ਮਮੀਟਿੰਗਾਂ ਕਰਨ ਲਈ ਆਖਿਆ ਹੋਇਆ ਹੈ । ਇਨ੍ਹਾਂ ਸਾਰਿਆਂ ਦੇ ਮੁਕਾਬਲੇ ‘ਚ ਕਾਂਗਰਸ ਚੋਣਾਂ ਦੇ ਮੱਦੇਨਜ਼ਰ ਪਛੜ ਦੀ ਨਜ਼ਰ ਆਉਦੀ ਹੈ । ਕਾਂਗਰਸ ਦਾ ਜਿਹੜਾ ਹਾਲ ਸੁਨੀਲ ਜਾਖੜ ਦੀ ਪ੍ਰਧਾਨਗੀ ਵੇਲੇ ਸੀ ਉਸ ਤੋਂ ਵੀ ਮਾੜਾ ਹਾਲ ਕਾਂਗਰਸ ਦਾ ਹੁਣ ਦਿਸ ਰਿਹਾ ਹੈ ਕਿਉਂਕਿ ਪਾਰਟੀ ਦੀ ਖਾਨਾਜੰਗੀ ਏਨੀ ਵਧ ਗਈ ਹੈ ਦਿੱਲੀ ਹਾਈਕਮਾਂਡ ਤੋਂ ਵੀ ਸੂਤ ਨਹੀਂ ਆ ਰਹੀ । ਕੀ ਟਵੀਟ ਤੇ ਟਵੀਟ ਕਰਨ ਵਾਲੇ ਪ੍ਰਧਾਨ ਕਾਂਗਰਸ ਨੂੰ 2022 ਦੀ ਚੋਣ ਵਿੱਚ ਜਿਤਾਅ ਸਕਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।