ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਆਪਣੀ ਵੱਖਰੀ ਸਟੇਜ ਸ਼ੱਭੂ ਬਾਰਡਰ ਲਾ ਕੇ ਪਹਿਚਾਣ ਬਣਾਉਣ ਵਾਲੇ ਦੀਪ ਸਿੱਧੂ ਨੇ ਨਵੀਂ ਜਥੇਬੰਦੀ ਵਾਰਿਸ ਪੰਜਾਬ ਦਾ ਐਲਾਨ ਕਰ ਦਿੱਤਾ ਹੈ । ਇਹ ਜਥੇਬੰਦੀ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਪ੍ਰਵੇਸ਼ ਕਰ ਸਕਦੀ ਹੈ । ਦੀਪ ਸਿੱਧੂ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਵਾਰਿਸ ਪੰਜਾਬ ਦੇ ਨਾਲ ਹੋਰ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ । ਤਾਂ ਕਿ ਪੰਜਾਬ ਦੇ ਹੱਕਾਂ ਦੀ ਖਾਤਿਰ ਸੰਘਰਸ਼ ਕਰ ਸਕੀਏ । ਦੱਸ ਦੇਈਏ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗਾਜ਼ ਕਰਨ ਲਈ 29 ਸਤੰਬਰ 2021 ਦਿਨ ਬੁੱਧਵਾਰ ਚੰਡੀਗੜ੍ਹ ਦੁਪਹਿਰ 1 ਵਜੇ ਪ੍ਰੈਸ ਕਲੱਬ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ