ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਉਥਲ ਪੁਥਲ ਹੋ ਰਹੀ ਹੈ । ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕੀਤਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਾਂਗਰਸ ਹਾਈਕਮਾਂਡ ਨਾਲ ਨਿਰਾਜ ਚੱਲ ਰਹੇ ਹਨ । ਸੂਤਰਾਂ ਮੁਤਾਬਿਕ ਕੈਪਟਨ ਦੀ ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋ ਸਕਦੀ ਹੈ । ਇਸ ਮੁਲਾਕਾਤ ਦੇ ਟਾਈਮ ਸਬੰਧੀ ਗ੍ਰਹਿ ਮੰਤਰਾਲੇ ਨੇ ਅਜੇ ਪੁਸ਼ਟੀ ਨਹੀਂ ਕੀਤੀ । ਕੈਪਟਨ ਅਤੇ ਸ਼ਾਹ ਦੀ ਮੁਲਾਕਾਤ ਬਾਰੇ ਨਵੇਂ ਬਣੇ ਮੰਤਰੀ ਪਰਗਟ ਸਿੰਘ ਨੇ ਆਖਿਆ ਕਿ ਕੁੱਝ ਗੱਲਾਂ ਕਹਿਣ ਦੀਆਂ ਨਹੀਂ ਪਰ ਕਰਨ ਦੀਆਂ ਹੁੰਦੀਆਂ ਹਨ, ਕੈਪਟਨ ਸਾਬ੍ਹ ਤਾਂ ਪਹਿਲਾਂ ਵੀ ਸਾਡੇ ਦਿੱਲੀ ਪਾਰਟੀ ਲੀਡਰਾਂ ਨਾਲੋਂ ਜਿਆਦਾ ਕੇਂਦਰੀ ਮੰਤਰੀਆਂ ਨੂੰ ਹੀ ਮਿਲਣ ਜਾਂਦੇ ਸੀ