ਚੰਡੀਗੜ੍ਹ 28 ਸਤੰਬਰ (ਪ.ਪ.) : ਪੰਜਾਬ ਦੀ ਕੈਬਨਿਟ ਦਾ ਵਿਸਥਾਰ ਹੋ ਚੁੱਕਾ ਹੈ ਤੇ ਜਿਸ ਵਿਚ 1.ਸੀ.ਐਮ. ਚੰਨੀ ਨੇ ਖੁਦ ਕੋਲ 14 ਵਿਭਾਗ ਰੱਖੇ ਹਨ ਜਿਨ੍ਹਾਂ ਵਿਚ ਪਰਸਨਲ, ਵਿਜੀਲੈਂਸ, ਜਨਰਲ ਐਡਮੀਨਿਸਟ੍ਰੇਸ਼ਨ, ਜਸਟਿਸ, ਲੀਗਲ ਅਫੇਅਰ, ਇਨਫਰਮੇਸ਼ਨ, ਪਬਲਿਕ ਰਿਲੇਸ਼ਨ, ਵਾਤਾਵਰਨ, ਮਾਈਨਿੰਗ, ਸਿਵਿਲ ਅਵਿਆਸ਼ਨ, ਐਕਸਾਈਜ਼, ਇਨਵੈਸਟਮੈਂਟ ਪ੍ਰੋਮੋਸ਼ਨ , ਹਾਸਪੀਟੇਲੀਟੀ, ਪਾਵਰ, ਕਲਚਰਲ ਅਫੇਅਰ ਸ਼ਾਮਿਲ ਹਨ।
2.ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਕੋਲ ਗ੍ਰਿਹ ਵਿਭਾਗ, ਕਾਰਪੋਰੇਸ਼ਨ ਅਤੇ ਜੇਲ੍ਹਾਂ ਰੱਖੀਆਂ ਹਨ।
3.ਡਿਪਟੀ ਮੁੱਖਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਹੈਲਥ , ਡਿਫੈਂਸ ਅਤੇ ਫਰੀਡਮ ਫਾਈਟਰ ਦਾ ਵਿਭਾਗ ਦਿੱਤਾ ਗਿਆ ਹੈ।
4.ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਕੋਲ ਲੋਕਲ ਸਰਕਾਰਾਂ, ਪਾਰਲੀਮੈਂਟ ਅਫੇਅਰ, ਇਲੈਕਸ਼ਨ ਅਤੇ ਸ਼ਿਕਾਇਤਾਂ ਦਾ ਵਿਭਾਗ ਹੈ।
5. ਮਨਪ੍ਰੀਤ ਸਿੰਘ ਬਾਦਲ ਨੂੰ ਮੁੜ ਤੋਂ ਫਾਈਨੈਂਸ, ਟੈਕਸ, ਗੋਵਰਨੈਂਸ ਰਿਫੋਰਮ, ਪਲੈਨਿੰਗ ਅਤੇ ਪ੍ਰੋਗਰਾਮ ਇਮਪਲੀਮੈਂਟੇਸ਼ਨ ਦਾ ਵਿਭਾਗ ਦਿੱਤਾ ਗਿਆ ਹੈ।
6.ਤ੍ਰਿਪਤ ਰਾਜਿੰਦਰ ਬਾਜਵਾ ਨੂੰ ਰੂਰਲ ਡੇਵਲਾਪਮੈਂਟ, ਪੰਚਾਇਤਾਂ, ਪਸ਼ੂ , ਮੱਛੀ ਪਾਲਣ ਅਤੇ ਡੇਅਰੀ ਵਿਭਾਗ ਦਿੱਤਾ ਗਿਆ ਹੈ।
7.ਅਰੁਣਾ ਚੌਧਰੀ ਕੋਲ ਮਾਲ ਵਿਭਾਗ ਹੈ।
8.ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੂੰ ਪਾਣੀ , ਹਾਊਸਿੰਗ ਅਤੇ ਸ਼ਹਿਰੀ ਡੇਵਲਪਮੈਂਟ ਦਾ ਮੰਤਰੀ ਨਿਯੁਕਤ ਕੀਤਾ ਗੀਆ ਹੈ।
9.ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ, ਰੋਜ਼ਗਾਰ, ਮਿੱਟੀ ਅਤੇ ਪਾਣੀ ਬਚਾਓ ਵਿਭਾਗ ਦਿੱਤਾ ਗਿਆ ਹੈ।
10. ਰਜ਼ੀਆ ਸੁਲਤਾਨਾ ਨੂੰ ਪਾਣੀ ਸਪਲਾਈ ਅਤੇ ਸੈਨੀਟੇਸ਼ਨ, ਸ਼ੋਸ਼ਲ ਸਿਕਿਊਰੀਤੀ, ਔਰਤ ਅਤੇ ਬੱਚਿਆਂ ਦਾ ਬਹੁ ਪੱਖੀ ਵਿਕਾਸ ਮੰਤਰੀ ਬਣਾਇਆ ਗਿਆ ਹੈ।
11.ਵਿਜੇ ਇੰਦਰ ਸਿੰਗਲਾ ਪਬਲਿਕ ਵਰਕਸ, ਅਡਮੀਨੀਸਟਰੇਟਿਵ ਰਿਫਾਰਮ ਮੰਤਰੀ ਹਨ।
12. ਭਾਰਤ ਭੂਸ਼ਨ ਆਸ਼ੂ ਫ਼ੂਡ ਸਿਵਲ ਸਪਲਾਈ ਅਤੇ consumer ਅਫੇਅਰਜ਼ ਦੇ ਮੰਤਰੀ ਹਨ।
13. ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਨਿਯੁਕਤ ਕੀਤਾ ਗਿਆ ਹੈ।
14. ਰਾਜ ਕੁਮਾਰ ਵੇਰਕਾ ਨੂੰ ਸ਼ੋਸ਼ਲ ਜਸਟਿਸ, ਕੁਦਰਤੀ ਐਨਰਜੀ ਅਤੇ ਮੈਡੀਕਲ ਐਜੂਕੇਸ਼ਨ ਦਾ ਵਿਭਾਗ ਦਿਤਾ ਗੀਆ ਹੈ।
15. ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਜੰਗਲੀ ਜਾਨਵਰ ਅਤੇ ਲੇਬਰ ਮਹਿਕਮਾ ਦਿੱਤਾ ਗਿਆ ਹੈ।
16. ਪ੍ਰਗਟ ਸਿੰਘ ਕੋਲ ਸਕੂਲ ਐਜੂਕੇਸ਼ਨ, ਹਾਈਅਰ ਐਜੂਕੇਸ਼ਨ, ਖੇਡ ਅਤੇ ਐਨ.ਆਈ.ਆਰ ਵਿਭਾਗ ਹੈ।
17. ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟ੍ਰਾੰਸਪੋਰਟ ਵਿਭਾਗ ਮਿਲਿਆ ਹੈ।
18. ਗੁਰਕੀਰਤ ਸਿੰਘ ਕੋਟਲੀ ਪਾਸ ਇੰਡਸਟਰੀ, ਆਈ.ਟੀ. ਅਤੇ ਟੈਕਨਾਲੋਜੀ ਦਾ ਵਿਭਾਗ ਹੈ।