ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਇਸ ਟਵੀਟ ਨਾਲ ਪੰਜਾਬ ਕਾਂਗਰਸ ਵਿੱਚ ਇੱਕ ਤਰ੍ਹਾਂ ਨਾਲ ਉਥਲ-ਪੁੱਥਲ ਮੱਚ ਗਈ ਹੈ। ਕਾਂਗਰਸੀ ਆਗੂਆਂ ਦੀਆਂ ਵੀ ਵੱਖ ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਹੀ ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਵੀ ਸਿੱਧੂ ਦੇ ਅਸਤੀਫੇ ‘ਤੇ ਵਿਅੰਗ ਕੀਤਾ ਹੈ।
ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸਿੱਧੂ ਦੇ ਅਸਤੀਫੇ ‘ਤੇ ਟਵੀਟ ਕਰਦਿਆਂ ਪੰਜਾਬ ਦੇ ਮਹਾਨ ਗਾਇਕ ਕੁਲਦੀਪ ਮਾਣਕ ਦਾ ਗੀਤ ਗਾਇਆ।
The immortal Kuldeep Manak:
— Manish Tewari (@ManishTewari) September 28, 2021
चढ़दे मिरजे खान नूं वड्डी भाबी दिंदी मत्त। भठ रनां दी दोस्ती, खुरी जिन्हां दी मट्ठ।हस-हस लाउण यारियां ते रो-रो देण छड्ड।
ਚੜ੍ਹਦੇ ਮਿਰਜੇ ਖਾਨ ਨੂੰ ਵੱਡੀ ਭਾਬੀ ਦਿੰਦੀ ਮੱਤ। ਭੱਠ ਰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ। ਹੱਸ-ਹੱਸ ਲਾਉਣ ਯਾਰੀਆਂ ਤੇ ਰੋ-ਰੋ ਦੇਣ ਛੱਡ।