ਬਾਘਾਪੁਰਾਣਾ 19 ਮਈ (ਮੁਕੇਸ਼ ਨੌਹਰੀਆ) : ਮੋਗਾ ਜਿਲ੍ਹਾ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਰਾਜਿਆਣਾ ਵਿਖੇ ਅੱਜ ਮੈਡੀਕਲ ਅਫ਼ਸਰ ਸੰਜੇ ਪਵਾਰ ਅਤੇ ਜਿਲ੍ਹੇ ਦੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਦੀ ਅਗਵਾਈ ਵਿੱਚ ਮੈਡੀਕਲ ਟੀਮ ਵੱਲੋ ਦਵਾਈਆਂ ਦੀ ਦੁਕਾਨ ਅਤੇ ਦੋ ਹੱਡੀਆਂ ਦੇ ਮੈਡੀਕਲ ਹਾਲਾਂ ਦੀ ਅਚਨਚੇਤ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਮੈਡੀਕਲ ਟੀਮ ਵੱਲੋਂ ਇੱਕ ਮੈਡੀਕਲ ਸਟੋਰ ਸੀਲ ਕੀਤਾ ਗਿਆ ਅਤੇ ਹੋਰ ਦੋ ਹੱਡੀਆਂ ਦੇ ਮੈਡੀਕਲ ਹਾਲਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧ ਵਿੱਚ ਜਦ ਮੈਡੀਕਲ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਫੋਨ ਨਹੀਂ ਚੁੱਕਿਆ । ਜਾਣਕਾਰੀ ਮੁਤਾਬਿਕ ਦੁਕਾਨ ਵਿੱਚ ਇੱਕ ਐਕਸੇ-ਰੇ ਮਸ਼ੀਨ ਬਿਨਾਂ ਲਾਇਸੈਂਸ ਤੋਂ ਵੀ ਰੱਖੀ ਹੋਈ ਸੀ। ਇਸ ਮੌਕੇ ਬਾਘਾ ਪੁਰਾਣਾ ਥਾਣਾ ਮੁਖੀ ਹਰਮਨਜੀਤ ਸਿੰਘ ਬੱਲ ਪੁਲਿਸ ਪਾਰਟੀ ਸਮੇਤ ਮੈਡੀਕਲ ਅਫਸਰਾਂ ਨਾਲ ਮੌਕ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਪਾਲ ਮੈਡੀਕਲ ਸਟੋਰ ਅਤੇ ਹੱਡੀਆਂ ਦੇ ਮੈਡੀਕਲ ਹਾਲਾਂ ਨੂੰ ਵੀ ਚੈੱਕ ਕੀਤਾ ਗਿਆ ਸੀ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਵਿਅਕਤੀ ਬਿਨ੍ਹਾਂ ਲਾਇਸੈਂਸ ਦੇ ਐਕਸਰੇ ਮਸ਼ੀਨ ਨਹੀਂ ਰੱਖ ਸਕਦਾ ਕਿਉਂਕਿ ਐਕਸਰੇ ਮਸ਼ੀਨ ਦੀਆਂ ਕਿਰਨਾਂ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ।
PUNJAB




INDIA








WORLD










