ਧਰਮਕੋਟ 29 ਸਤੰਬਰ (ਪ.ਪ.) : ਪੰਜਾਬ ਵਿਚ ਗੁੰਡਾਗਰਦੀ ਜਿਹੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਧਰਮਕੋਟ ਅਧੀਨ ਪੈਂਦੇ ਪਿੰਡ ਸ਼ੇਰਪੁਰ ਤਈਬਾ ਦੀ ਜਿਥੇ 2 ਮਰਲੇ ਜਮੀਨ ਪਿੱਛੇ ਇਕ ਧਿਰ ਨੇ ਦੂਜੀ ਧਿਰ ਉੱਪਰ ਹਵਾਈ ਫ਼ਾਇਰ ਕਰ ਦਿੱਤੇ। ਦੋਵੇਂ ਧਿਰਾਂ ਵਿਚਕਾਰ ਜਮ ਕੇ ਇੱਟਾਂ ਰੋੜੇ ਚਲੇ ਅਤੇ ਕਈ ਜਖਮੀ ਵੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ 9 ਲੋਕਾਂ ਉੱਪਰ ਪਰਚਾ ਦਰਜ ਕਰ ਦਿੱਤਾ ਅਤੇ ਹਵਾਈ ਫਾਇਰਿੰਗ ਵਿਚ ਵਰਤੇ ਗਏ ਹਥਿਆਰ ਅਤੇ ਖੋਲ ਵੀ ਬਰਾਮਦ ਕਰ ਲਏ। ਇਸ ਮੌਕੇ ਡੀ. ਐਸ.ਪੀ ਸੁਬੇਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗੀਆ ਹੈ।
PUNJAB




INDIA








WORLD










