ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਦਿੱਲੀ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਅਜੀਤ ਡੋਭਾਲ ਨਾਲ ਮੀਟਿੰਗ ਕਰਨ ਉਪਰੰਤ ਵਾਪਸ ਚੰਡੀਗੜ੍ਹ ਆ ਗਏ ਹਨ । ਕੈਪਟਨ ਨੇ ਮੀਡੀਆ ਨੂੰ ਦੱਸਿਆ ਕੇ ਉਹ ਨਾ ਤਾਂ ਬੀਜੇਪੀ ਵਿੱਚ ਜਾਣਗੇ ਤੇ ਨਾ ਹੀ ਕਾਂਗਰਸ ਵਿੱਚ ਰਹਿਣਗੇ ਤੇ ਆਉਣ ਸਮੇਂ ਵਿੱਚ ਅਗਲੀ ਰਣਨੀਤੀ ਬਾਰੇ ਪੱਤਰਕਾਰਾਂ ਨੂੰ ਸੱਭ ਕੁੱਝ ਦੱਸ ਦਿੱਤਾ ਜਾਵੇਗਾ । ਪੰਜਾਬ ਕਾਂਗਰਸ ਦੇ ਫਲੋਰ ਟੈਸਟ ਬਾਰੇ ਕੈਪਟਨ ਨੇ ਕਿਹਾ ਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ, ਉਹ ਕੁਝ ਨਹੀਂ ਕਹਿ ਸਕਦੇ। ਪੱਤਰਕਾਰਾਂ ਵੱਲੋਂ ਕਿਹੜੇ-ਕਿਹੜੇ ਵਿਧਾਇਕ ਨਾਲ ਹਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਕੀ ਮੈਂ ਤੁਹਾਨੂੰ ਇਹ ਦੱਸਾਂਗਾ?
ਨਵਜੋਤ ਸਿੱਧੂ ‘ਤੇ ਉਨ੍ਹਾਂ ਨੇ ਮੁੜ ਹਮਲਾ ਬੋਲਦਿਆਂ ਕਿਹਾ ਕਿ ਸਿੱਧੂ ਸਹੀ ਬੰਦਾ ਨਹੀਂ ਹੈ ਅਤੇ ਉਹ ਦੁਬਾਰਾ ਕਹਿੰਦੇ ਹਨ ਕਿ ਸਿੱਧੂ ਜਿਥੋਂ ਵੀ ਲੜੇਗਾ ਉਥੋਂ ਹਰਾ ਕੇ ਰਹਾਂਗੇ। ਕੈਪਟਨ ਨੇ ਕਿਹਾ ਕਿ ਉਹ ਚਾਰ ਸਾਲਾਂ ਤੋਂ ਵੇਖ ਰਹੇ ਹਨ ਕਿ ਕਾਂਗਰਸ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਸਰਕਾਰ ਚਲਾ ਚੁੱਕੇ ਹਨ ਅਤੇ ਕਾਂਗਰਸ ਵਿੱਚ ਕਈ ਪ੍ਰਧਾਨ ਰਹੇ ਹਨ ਪਰ ਕਦੇ ਵੀ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਹੈ। ਪੰਜਾਬ ਦੇ ਡੀਜੀਪੀ ਨੂੰ ਹਟਾਉਣ ਬਾਰੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਲੈਣਾ ਚੰਨੀ ਦਾ ਫੈਸਲਾ ਹੈ। ਕਿਉਂਕਿ ਚੰਨੀ ਦਾ ਕੰਮ ਸਰਕਾਰ ਚਲਾਉਣਾ ਹੈ ਅਤੇ ਸਿੱਧੂ ਦਾ ਕੰਮ ਗੱਲਬਾਤ ਕਰਨਾ। ਇਸ ਲਈ ਮੁੱਖ ਮੰਤਰੀ ਦਾ ਫੈਸਲਾ ਹੀ ਆਖ਼ਰੀ ਹੁੰਦਾ ਹੈ।
PUNJAB




INDIA








WORLD










