ਬਾਘਾਪੁਰਾਣਾ ਵਿੱਚ ਲੰਘੀ 28 ਸਤੰਬਰ ਤੋਂ ਇੱਕ ਔਰਤ ਵੱਲੋਂ ਇੱਕ ਜਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲੀ ਪਿੰਕੀ ਨਾਮ ਦੀ ਔਰਤ ਦੇ ਰਿਟਾਇਰ ਕੰਨਗੋ ਭੂਸ਼ਨ ਕੁਮਾਰ ਨਾਲ ਨਜਾਇਜ਼ ਸਬੰਧ ਸਨ ਜਿਸ ਨੂੰ ਲੈ ਕੇ ਆਪਸ ਵਿੱਚ ਦੋਨਾਂ ਦਾ ਝਗੜਾ ਹੋ ਗਿਆ ਸੀ । ਜਿਸ ਤੋਂ ਬਾਅਦ 28 ਤਰੀਖ ਨੂੰ ਪਿੰਕੀ ਦੀ ਮੌਤ ਹੋ ਗਈ ਸੀ । ਸੁਣਨ ਵਿੱਚ ਆਇਆ ਹੈ ਕਿ ਭੂਸ਼ਨ ਕੁਮਾਰ ਨਾਲ ਪਿੰਕੀ ਦੇ ਸਬੰਧ ਸੀ ਉਹ ਪਿੰਕੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਿਆ ਸੀ ਪਰ ਉਸ ਦੀ ਮੌਤ ਹੋ ਚੁੱਕੀ ਸੀ । ਪਿੰਕੀ ਦੇ ਭਰਾਵਾਂ ਨੇ ਕੰਨਗੋ ਦੇ ਖਿਲਾਫ ਦਰਖਾਸਤ ਦੇ ਦਿੱਤੀ ਸੀ ਕਿ ਕੰਨਗੋ ਤੇ ਉਸ ਦੇ ਪਰਿਵਾਰ ਵੱਲੋਂ ਪਹਿਲਾਂ ਪਿੰਕੀ ਨੂੰ ਮਾਰਿਆ ਕੁੱਟਿਆ ਗਿਆ ਉਸ ਤੋਂ ਬਾਅਦ ਪਿੰਕੀ ਦੀ ਮੌਤ ਹੋ ਜਾਂਦੀ ਹੈ । ਉਨ੍ਹਾਂ ਵੱਲੋਂ ਪੁਲਿਸ ਤੇ ਕਾਰਵਾਈ ਨਾਂ ਕਰਨ ਦੇ ਦੋਸ਼ ਵੀ ਲਾਏ ਜਾ ਰਹੇ ਹਨ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪਿੰਕੀ ਦੇ ਪਰਿਵਾਰ ਵਾਲੇ ਸਹਿਯੋਗ ਨਹੀਂ ਕਰ ਰਹੇ ਇਸ ਕਰਕੇ ਪੋਸਟਮਾਰਟਮ ਨਹੀਂ ਹੋ ਰਿਹਾ ਇਸ ਕਰਕੇ ਕਾਰਵਾਈ ਅਧੂਰੀ ਹੈ। ਦੂਜੇ ਪਾਸੇ ਕੰਨਗੋ ਆਪਣੇ ਘਰ ਤੋਂ ਫਰਾਰ ਹੋ ਚੁੱਕਾ ਹੈ ਤੇ ਪੁਲੀਸ ਉੱਪਰ ਵੀ ਢਿੱਲੀ ਕਾਰਵਾਈ ਕਰਨ ਦੇ ਇਲਜਾਮ ਲੱਗ ਰਹੇ ਹਨ। ਜਦੋਂ ਇਸ ਸਾਰੇ ਮਾਮਲੇ ਸਬੰਧੀ ਭੂਸ਼ਨ ਕੁਮਾਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਫੋਨ ਬੰਦ ਹੋਣ ਕਾਰਨ ਗੱਲ ਨਹੀਂ ਹੋ ਸਕੀ
PUNJAB




INDIA








WORLD










