ਪੰਜਾਬ ਸਰਕਾਰ ਅੱਜ ਦੇ ਸਮੇਂ ਐਕਸ਼ਨ ਵਿੱਚ ਨਜਰ ਆ ਰਹੀ ਹੈ । ਜਿਥੇ ਮੁੱਖ ਮੰਤਰੀ ਕਿਸਾਨਾਂ ਦੀ ਹਰ ਤਰ੍ਹਾਂ ਦੀ ਮੱਦਦ ਕਰ ਰਹੇ ਹਨ । ਜੋ ਪਿਛਲੇ ਸਮੇਂ ਧਰਨਿਆਂ ਦੌਰਾਨ ਕਿਸਾਨਾਂ ਉਪਰ ਪਰਚੇ ਦਰਜ ਹੋਏ ਸੀ ਉਹ ਵੀ ਖਾਰਜ ਕਰਨ ਲਈ ਹੁਕਮ ਕਰ ਦਿੱਤੇ ਗਏ ਹਨ । ਤੇ ਨਾਲ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਹਨ। ਜਿਨ੍ਹਾਂ ਦਾ ਅਸਰ ਵੇਖਣ ਨੂੰ ਵੀ ਮਿਲਿਆ ਹੈ ਅੱਜ ਤਰਨਤਾਰਨ ਜਿਲ੍ਹੇ ਦੇ ਹਰੀਕੇ ਵਿੱਚ ਪੈਂਦਾ ਰੱਤਾ ਗੁੱਦਾ ਅਨਾਜ ਮੰਡੀ ਦੂਜੀ ਸਟੇਟ ਤੋਂ 1509 ਬਾਸਮਤੀ ਦੀ ਆੜ ‘ਚ ਪਰਮਲ ਝੋਨਾ 8 ਤੋਂ 10 ਟਰੱਕ ਲੈ ਕੇ ਆਏ ਸੀ ਜਦੋਂ ਮੌਕੇ ਤੇ ਟੀਮ ਨੇ ਪ੍ਰਤਾਪ ਕਮਿਸ਼ਨ ਏਜੰਟ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਛਾਪਾ ਮਾਰਿਆ ਤਾਂ ਬਾਸਮਤੀ ਦੀ ਜਗਾ ਪਰਮਲ ਝੋਨਾ ਫੜਿਆ ਗਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪ੍ਰਤਾਪ ਕਮਿਸ਼ਨ ਏਜੰਟ ਦੇ ਮਾਲਿਕ ਪ੍ਰਤਾਪ ਸਿੰਘ ਅਤੇ ਟਰੱਕ ਡਰਾਈਵਰ ਖਿਲਾਫ ਵੱਖ ਵੱਖ ਧਾਰਾਵਾਂ 420,120 ਐਫ ਆਈ ਆਰ ਨੰਬਰ 81 ਅਧੀਨ ਪਰਚਾ ਦਰਜ ਕਰ ਦਿੱਤਾ ਗਿਆ ਹੈ ।
PUNJAB




INDIA








WORLD










