ਪੰਜਾਬ ਵਿੱਚ 2015 ਨੂੰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਟਾਈਮ ਕੋਟਕਪੂਰਾ ਚੌਂਕ ਵਿੱਚ ਸਿੱਖ ਸੰਗਤਾਂ ਨੇ ਰੋਸ ਵਜੋਂ ਧਰਨੇ ਲਾਏ ਹੋਏ ਸੀ ।ਉਸ ਸਮੇਂ ਦੀ ਸਰਕਾਰ ਨੇ ਸ਼ਾਤਮਈ ਕੋਟਕਪੂਰਾ ਤੇ ਬਹਿਬਲ ਵਿੱਚ ਚਲ ਰਹੇ ਧਰਨੇ ਦੌਰਾਨ ਲਾਠੀਚਾਰਜ ਤੇ ਗੋਲੀਆਂ ਚਲਵਾ ਦਿੱਤੀਆਂ ਸਨ । ਉਸ ਮੌਕੇ ਤੇ ਮੋਗਾ ਦੇ ਤਤਕਾਲੀ ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਮਜੂਦਗੀ ਵਿੱਚ ਧਰਨੇ ਤੇ ਬੈਠੀ ਸੰਗਤ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਸਨ । ਇੱਕ ਨਿਜੀ ਚੈਨਲ ਤੇ ਪਹਿਲੀ ਵਾਰ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਚਰਨਜੀਤ ਸ਼ਰਮਾ ਨੇ ਆਖਿਆ ਕੇ ਬਹਿਬਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸੀ ਤੇ ਰੋਡ ਜਾਮ ਕੀਤਾ ਹੋਇਆ ਸੀ ਉਥੇ ਬੈਠੇ ਹੋਏ ਲੋਕ ਗੱਲ ਸੁਣਨ ਨੂੰ ਤਿਆਰ ਨਹੀ ਸੀ ਜਦੋਂ ਪੱਤਰਕਾਰ ਨੇ ਗੋਲੀਆ ਚਲਾਉਣ ਦੇ ਸਬੰਧ ਵਿੱਚ ਸ਼ਰਮਾ ਨੂੰ ਪੁਛਿਆ ਕੇ ਤੁਹਾਨੂੰ ਕਿਸ ਅਫਸਰ ਨੇ ਆਰਡਰ ਕੀਤਾ ਸੀ ਗੋਲੀ ਚਲਾਈ ਜਾਵੇ ਸ਼ਰਮਾ ਨੇ ਇਸ ਗੱਲ ਤੋਂ ਸਿੱਧਾ ਸਿੱਧਾ ਇਨਕਾਰ ਕਰਦਿਆਂ ਆਖਿਆ ਕੇ ਗੋਲੀ ਚਲਾਉਣ ਲਈ ਕਿਸੇ ਨੇ ਕੋਈ ਆਡਰ ਨਹੀਂ ਕੀਤਾ ਅਸੀਂ ਗੋਲੀ ਆਪਣੀ ਸਿਲਫ ਡਿਫੈਂਸ ਲਈ ਚਲਾਈ ਸੀ । ਤੇ ਸ਼ਰਮਾ ਨੇ ਆਖਿਆ ਸਰਕਾਰ ਨੇ ਮੈਨੂੰ ਹੀ ਵਿਲਨ ਬਣਾ ਕੇ ਪੇਸ਼ ਕੀਤਾ ਹੈ ਪਰ ਉਸ ਸਮੇਂ ਹੋਰ ਪੁਲਿਸ ਅਧਿਕਾਰੀ ਵੀ ਸਨ ਪਰ ਉਨ੍ਹਾਂ ਦੀ ਪੁਛਗਿੱਛ ਕਿਉਂ ਨਹੀਂ ਹੋਈ । ਇਥੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਆਪਣੇ ਆਪ ਨੂੰ ਬਚਾਉਣ ਲਈ ਗੋਲੀ ਚਲਾਉਣ ਵਾਲੀ ਪੁਲਿਸ ਨੂੰ ਅਣਪਛਾਤੀ ਪੁਲਿਸ ਦਾ ਨਾਮ ਦੇ ਕੇ ਮੁਕਦਮਾ ਦਰਜ ਕੀਤਾ ਗਿਆ ਸੀ । ਪਰ ਸਿੱਖ ਸੰਗਤਾਂ ਨੇ ਚਰਨਜੀਤ ਸ਼ਰਮਾਂ ਵੱਲੋ ਦਿੱਤੀ ਗਈ ਸਫਾਈ ਨੂੰ ਸਿਰੇ ਤੋਂ ਨਿਕਰਦਿਆ ਆਖਿਆ ਕਿ ਸ਼ਰਮਾ ਉਸ ਸਮੇਂ ਦੇ ਗ੍ਰਹਿ ਮੰਤਰੀ ਤੇ ਡੀਜੀਪੀ ਸੈਣੀ ਨੂੰ ਬਚਾਅ ਰਿਹਾ ਹੈ। ਕਿਉਂਕਿ ਚਰਨਜੀਤ ਸ਼ਰਮਾ ਇਹ ਵੀ ਕਹਿੰਦਾ ਸੁਣਿਆ ਗਿਆ ਕੇ ਜੋ ਸਰਕਾਰ ਨੇ ਮੇਰਾ ਨਾਲ ਕਰਨਾ ਸੀ ਉਹ ਕਰ ਲਿਆ ਇਸ ਤੋਂ ਵੱਧ ਕੀ ਹੋ ਜਾਵੇਗਾ। ਸਿੱਖ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਗੋਲੀ ਉਨ੍ਹਾਂ ਚਿਰ ਨਹੀਂ ਚਲਾਈ ਜਾ ਸਕਦੀ ਜਿਨ੍ਹਾਂ ਟਾਈਮ ਸੀਨੀਅਰ ਅਫਸਰ ਆਡਰ ਨਹੀਂ ਕਰਦੇ। ਕਿਉਂਕਿ ਪੁਲਿਸ ਨੂੰ ਇੱਕ ਇੱਕ ਕਾਰਤੂਸ ਦਾ ਹਿਸਾਬ ਦੇਣਾ ਪੈਂਦਾ ਹੈ ਇਸ ਕਰਕੇ ਚਰਨਜੀਤ ਸ਼ਰਮਾ ਸਰਾਸਰ ਝੂਠ ਬੋਲਦਾ ਪਿਆ ਹੈ।
PUNJAB




INDIA








WORLD










