ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਹੁਣ ਤੱਕ ਜਿਆਦਾ ਤਰ ਆਪਣੇ ਟਵੀਟਰ ਤੇ ਸਰਗਰਮ ਨਜਰ ਆਉਦੇ ਹਨ ਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਉਦੋਂ ਵੀ ਸਿੱਧੂ ਨੇ ਪ੍ਰਧਾਨ ਬਣਨ ਸਾਰ ਪਾਰਟੀ ਕੇਡਰ ਨੂੰ ਮਜਬੂਤ ਕਰਨ ਦੀ ਬਜਾਏ ਆਪਣੀ ਸਰਗਰਮੀ ਟਵੀਟਰ ਤੇ ਰੱਖੀ ਤੇ ਹਮੇਸ਼ਾ ਅਖਬਾਰਾਂ ਅਤੇ ਚੈਨਲਾਂ ਦੀਆਂ ਸੁਰਖੀਆਂ ਬਣੇ ਰਹੇ । ਤੇ ਆਖਰਕਾਰ ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕਰਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਾ ਦਿੱਤਾ । ਸ਼ਾਇਦ ਹਾਈਕਮਾਂਡ ਨੂੰ ਇਹ ਲੱਗਦਾ ਸੀ ਕਿ ਪੰਜਾਬ ਦਾ ਮਹੌਲ ਠੀਕ ਹੋ ਜਾਵੇਗਾ ਪਰ ਹੁਣ ਮੰਤਰੀ ਤੇ ਕੁੱਝ ਅਫਸਰ ਬਦਲਣ ਨਾਲ ਵੀ ਕਾਂਗਰਸ ਦਾ ਕਲੇਸ਼ ਖਤਮ ਨਹੀਂ ਹੋਇਆ। ਹੁਣ ਫੇਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ । ਪੰਜਾਬ ਵਿੱਚ ਨਵੇਂ ਲਾਏ ਏਜੀ ਤੇ ਡੀਜੀਪੀ ਤੇ ਸਵਾਲ ਖੜੇ ਕਰ ਦਿੱਤੇ ਹਨ । ਨਵਜੋਤ ਸਿੱਧੂ ਨੇ ਪਿਛਲੇ ਦਿਨੀਂ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ । ਜਿਸ ਤੋਂ ਬਾਅਦ ਕਾਂਗਰਸ ਵਿੱਚ ਭੁਚਾਲ ਜਿਆ ਆ ਗਿਆ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਵੀ ਹੋਈ ਉਸ ਦਾ ਕੋਈ ਰਿਜਲਟ ਨਹੀਂ ਨਿਕਲਿਆ । ਸਿੱਧੂ ਨੇ ਆਪਣੇ ਇੱਕ ਟਵੀਟ ਵਿੱਚ ਇਹ ਲਿਖਿਆ ਕਿ ਉਸਨੂੰ ਕਿਸੇ ਅਹੁਦੇ ਦੀ ਮਨਸ਼ਾ ਨਹੀਂ ਬਗੈਰ ਕਿਸੇ ਅਹੁਦੇ ਲਏ ਤੋਂ ਹੀ ਕਾਂਗਰਸ ਦਾ ਵਰਕਰ ਬਣ ਕੇ ਕੰਮ ਕਰਦਾ ਰਹੂਗਾ ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਚਲਦਾ ਰਹੂਗਾ । ਕਾਂਗਰਸ ਪਾਰਟੀ ਵਿੱਚ ਚਲਦੇ ਘਮਸਾਣ ਤੇ ਲੋਕ ਚੁਟਕੀ ਲੈ ਰਹੈ ਹਨ ਤੇ ਨਵਜੋਤ ਸਿੰਘ ਸਿੱਧੂ ਨੂੰ ਟਵੀਟਰ ਪ੍ਰਧਾਨ ਆਖ ਰਹੇ ਹਨ ਕਿਉਂਕਿ ਜਦੋਂ ਵੀ ਕੋਈ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਉਦੋਂ ਸਿੱਧੂ ਸਾਬ ਪਾਰਟੀ ਪਲੇਟਫਾਰਮ ਤੇ ਰੱਖਣ ਦੀ ਬਜਾਏ ਹਮੇਸ਼ਾ ਟਵੀਟ ਹੀ ਕਰਦੇ ਹਨ ਜਿਸ ਦਾ ਸਵਾਏ ਰੌਲਾ ਪੈਣ ਤੇ ਕੁੱਝ ਹਾਸਲ ਨਹੀਂ ਹੋਇਆ। ਸਿੱਧੂ ਜਦੋਂ ਦਾ ਪਾਰਟੀ ਪ੍ਰਧਾਨ ਬਣਿਆਂ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਕਾਂਗਰਸ ਵਰਕਰਾਂ ਤੇ ਅਹੁਦੇਦਾਰਾਂ ਨਾਲ ਕੋਈ ਮੀਟਿੰਗ ਤੱਕ ਨਹੀਂ ਕਰ ਸਕਿਆ । ਕੀ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਨੂੰ ਸਿੱਧੂ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਆਪਣਾ ਯੋਗਦਾਨ ਪਾ ਸਕੇਗਾ …. ??? ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ।
PUNJAB




INDIA








WORLD










