ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ । ਜਿਲ੍ਹਿਆਂ ਦੇ ਡੀਸੀ ਅਤੇ ਅਤੇ ਹੋਰ ਅਧਿਕਾਰੀਆਂ ਦੀਆ ਬਦਲੀਆਂ ਕਰ ਦਿੱਤੀਆਂ ਹਨ । ਸਰਕਾਰ ਦੀ ਲਿਸਟ ਮੁਤਾਬਿਕ 24 ਆਈਏਐਸ ਅਤੇ 36 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ । ਇਸ ਸੂਚੀ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਟਰਾਂਸਫਰ ਸ਼ਾਮਲ ਹੈ। ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਲਗਾਤਾਰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਬੀਤੇ ਦਿਨ ਇਸ ਸਬੰਧ ਵਿੱਚ ਅਧਿਆਪਕ ਆਗੂ ਉੱਪ ਮੁੱਖ ਮੰਤਰੀ ਉਪੀ ਸੋਨੂ ਨੂੰ ਵੀ ਮਿਲੇ ਸਨ।
ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ। ਜਿਸ ਵਿੱਚ ਬਰਨਾਲਾ, ਫਾਜ਼ਿਲਕਾ, ਪਟਿਆਲਾ, ਮੋਗਾ, ਮੁਕਤਸਰ ਤੇ ਨਵਾਂਸ਼ਹਿਰ ਦੇ ਡੀਸੀ ਬਦਲੇ ਗਏ।
ਬਰਨਾਲਾ – ਤੇਜ ਪ੍ਰਤਾਪ ਸਿੰਘ ਫੂਲਕਾ ਦੀ ਥਾਂ ਕੁਮਾਰ ਸੌਰਭ ਰਾਜ ਜੋ ਟੈਕਨੀਕਲ ਐਜੂਕੇਸ਼ਨ ਦੇ ਡਾਇਰੈਕਟਰ ਸਨ।
ਫਾਜ਼ਿਲਕਾ- ਅਰਵਿੰਦ ਪਾਲ ਸਿੰਘ ਸੰਧੂ – ਸ੍ਰੀਮਤੀ (IAS) ਬਬਿਤਾ ਜੋ ਰੈਵੇਨਿਊ ਦੇ ਸਪੈਸ਼ਲ ਸਕੱਤਰ ਸਨ।
ਪਟਿਆਲਾ- ਅਮਿਤ ਕੁਮਾਰ ਦੀ ਥਾਂ ਸੰਦੀਪ ਹੰਸ ਜੋ ਮੋਗਾ ਦੇ ਡੀਸੀ ਸਨ।
ਮੋਗਾ- ਸੰਦੀਪ ਹੰਸ ਦੀ ਥਾਂ ਹਰੀਸ਼ ਨਈਅਰ, ਜੋ ਪਹਿਲਾਂ ਖੇਤੀਬਾੜੀ ਵਿਭਾਗ ਦੇ ਸਪੈਸ਼ਲ ਸਕੱਤਰ ਸੀ।
ਮੁਕਤਸਰ- ਐਮ ਕੇ ਅਰਵਿੰਦ ਕੁਮਾਰ ਦੀ ਥਾਂ ਹਰਪ੍ਰੀਤ ਸਿੰਘ ਸੁਦਾਨ , ਰੁਜ਼ਗਾਰ ਅਤੇ ਟ੍ਰੇਨਿੰਗ ਦੇ ਡਾਇਰੈਕਟਰ।
ਨਵਾਂਸ਼ਹਿਰ- ਸ਼ੀਨਾ ਅਗਰਵਾਲ ਦੀ ਥਾਂ ਵਿਸ਼ੇਸ਼ ਸਾਰੰਗਲ ਜੋ ਹੁਸ਼ਿਆਰਪੁਰ ਦੇ ਵਧੀਕ ਡੀਸੀ ਸਨ।





PUNJAB




INDIA








WORLD










