ਪੰਜਾਬ ਵਿੱਚ ਜਿਵੇਂ-ਜਿਵੇਂ 2022 ਦੀਆਂ ਚੋਣਾਂ ਨੇੜੇ ਆਉਦੀਆਂ ਜਾ ਰਹੀਆਂ ਹਨ । ਸਿਆਸੀ ਸਰਗਰਮੀਆਂ ਵੀ ਵੱਧਦੀਆਂ ਜਾ ਰਹੀਆਂ ਹਨ । ਪੰਜਾਬ ਦੀਆਂ ਦੂਜੀਆਂ ਪਾਰਟੀਆਂ ਨਾਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ । ਅੱਜ ਫੇਰ ਪਾਰਟੀ ਵੱਲੋਂ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਵਿੱਚ ਨਿਹਾਲ ਸਿੰਘ ਵਾਲਾ ਰਿਜਰਵ ਸੀਟ ਤੋਂ ਬਲਦੇਵ ਸਿੰਘ ਮਾਣੂੰਕੇ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ । ਦੱਸ ਦੇਈਏ ਕਿ ਇਸ ਸੀਟ ਦੇ ਮੁੱਖ ਦਾਅਵੇਦਾਰ ਅਤੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਸਨ ਤੇ ਉਹ ਲੰਬੇ ਸਮੇਂ ਤੋਂ ਨਿਹਾਲ ਸਿੰਘ ਵਾਲਾ ਵਿੱਚ ਲੋਕਾਂ ਵਿੱਚ ਦੀ ਵਿਚਰ ਰਹੇ ਸਨ । ਪਰ ਪਾਰਟੀ ਨੇ ਬਲਦੇਵ ਸਿੰਘ ਮਾਣੂੰਕੇ ਤੇ ਵਿਸ਼ਵਾਸ ਜਿਤਾਇਆ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਦਾਰ ਹੀਰਾ ਸਿੰਘ ਗਾਬੜੀਆ ਨੁੰ ਲੁਧਿਆਣਾ ਦੱਖਣੀ, ਵੀਰ ਸਿੰਘ ਲੋਪੋਕੇ ਨੁੰ ਰਾਜਾਸਾਂਸੀ, ਮੋਹਿੰਦਰਪਾਲ ਰਿਣਵਾ ਨੂੰ ਅਬੋਹਰ, ਡਾ. ਨਿਸ਼ਾਨ ਸਿੰਘ ਨੂੰ ਬੁਢਲਾਡਾ ਅਤੇ ਬਲਦੇਵ ਸਿੰਘ ਮਾਣੂਕੇ ਨੁੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ।
PUNJAB




INDIA








WORLD










