ਭਾਰਤ ਦੀ ਸਿਆਸਤ ਵਿੱਚ ਲਖੀਮਪੁਰ ਘਟਨਾ ਨੂੰ ਲੈ ਕੇ ਭੁਚਾਲ ਆਇਆ ਪਿਆ ਹੈ ।ਜੋ ਪਿਛਲੇ ਦਿਨੀਂ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਵੱਲੋਂ ਕਿਸਾਨਾਂ ਉਪਰ ਗੱਡੀ ਚੜਾਅ ਦਿੱਤੀ ਗਈ ਸੀ ਜਿਥੇ ਵੱਡੀ ਗਿਣਤੀ ਵਿੱਚ ਜਖਮੀ ਹੋਏ ਤੇ ਕਿਸਾਨ ਸ਼ਹੀਦ ਵੀ ਹੋ ਗਏ ਸਨ। ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਲਾਕਾਤ ਕਰਨ ਆਏ ਅਜੈ ਮਿਸ਼ਰਾ ਨੂੰ ਚੱਲ ਰਹੀ ਜਾਂਚ ਵਿੱਚ ਸਹਿਯੋਗ ਦੇਣਾਂ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਅਜੇ ਮਿਸ਼ਰਾ ਨੇ ਆਪਣੀ ਅਤੇ ਆਪਣੇ ਮੁੰਡੇ ਦੇ ਸਬੰਧੀ ਸਪਸ਼ਟੀਕਰਨ ਵੀ ਦਿੱਤਾ
ਲਖੀਮਪੁਰ ਖੇੜੀ ਹਿੰਸਾ ਨੂੰ ਤਿੰਨ ਦਿਨ ਹੋ ਗਏ ਹਨ, ਹਿੰਸਾ ਲਈ ਕੌਣ ਜ਼ਿੰਮੇਵਾਰ ਹੈ, ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਨ੍ਹਾਂ ਦਾ ਬੇਟਾ ਲਖੀਮਪੁਰ ਘਟਨਾ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਹਨ। ਹਾਲਾਂਕਿ ਦੋਵਾਂ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਉਹ ਉੱਥੇ ਨਹੀਂ ਸਨ।
ਦੱਸ ਦਈਏ ਕਿ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਬੀਜੇਪੀ ਕਸੂਤੀ ਘਿਰ ਗਈ ਹੈ। ਦੇਸ਼ ਭਰ ਵਿੱਚ ਉੱਠੀ ਆਵਾਜ਼ ਮਗਰੋਂ ਯੂਪੀ ਤੇ ਕੇਂਦਰ ਸਰਕਾਰ ਢਿੱਲੀ ਪੈ ਗਈ ਹੈ। ਯੂਪੀ ਸਰਕਾਰ ਨੇ ਸਿਆਸੀ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਲਖੀਮਪੁਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਹੁਲ ਗਾਂਧੀ ਕੁਝ ਸਮਾਂ ਪਹਿਲਾਂ ਲਖਨਾਊ ਜਾਣ ਲਈ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਏ ਹਨ। ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵੀ ਰਾਹੁਲ ਦੇ ਨਾਲ ਜਾ ਰਹੇ ਹਨ। ਤਿੰਨੇ ਕਾਂਗਰਸੀ ਆਗੂ ਲਖੀਮਪੁਰ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ।
ਉੱਤਰ ਪ੍ਰਦੇਸ਼ ਸਰਕਾਰ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਰਾਜ ਸਰਕਾਰ ਨੇ ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਤਿੰਨ ਹੋਰਾਂ ਨੂੰ ਲਖੀਮਪੁਰ ਖੇੜੀ ਆਉਣ ਦੀ ਆਗਿਆ ਦੇ ਦਿੱਤੀ ਹੈ।
PUNJAB




INDIA








WORLD










