ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ,ਪੰਜਾਬ ਦੇ ਨਵੇਂ ਬਣੇ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹੋਰ ਸੱਤ ਜਾਣਿਆ ਵੱਲੋਂ 1994 ਨੂੰ ਇੱਕ ਫਰਾਂਸੀਸੀ ਮਹਿਲਾ ਕੇਤੀਆ ਨੂੰ ਅਗਵਾ ਕੀਤਾ ਗਿਆ ਸੀ । ਉਸ ਟਾਈਮ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਸੀ ਤੇ ਬਹੁਤ ਲੰਬਾ ਸਮਾਂ ਇਸ ਮਸਲੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲਿਆ ਸੀ । ਪਰ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਗੁਰਕੀਰਤ ਨੂੰ ਬਰੀ ਕਰ ਦਿੱਤਾ ਸੀ । ਜਿਥੇ ਪਹਿਲਾਂ ਪੰਜਾਬ ਕਾਂਗਰਸ ਵਿੱਚ ਘਮਸਾਣ ਮੱਚਿਆ ਹੋਇਆ ਹੈ ਉਥੇ ਹੁਣ ਚੰਨੀ ਦੇ ਮੰਤਰੀ ਦਾ ਮਸਲਾ ਦੁਬਾਰਾ ਸੁਰਖੀਆਂ ਵਿੱਚ ਆ ਗਿਆ ਹੈ ਤੇ ਵਿਰੋਧੀਆਂ ਨੂੰ ਫੇਰ ਪੁਰਾਣਾ ਮੁੱਦਾ ਮਿਲ ਗਿਆ ਹੈ । ਹੁਣ ਫੇਰ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਗਿਆ ਹੈ ।
ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ 1994 ਦਾ ਹੈ. ਜਦੋਂ ਇੱਕ ਫਰੈਂਚ ਮਹਿਲਾ ਦੇ ਨਾਲ ਛੇੜਛਾੜ ਮਾਮਲੇ ‘ਚ ਗੁਰਕੀਰਤ ਕੋਟਲੀ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ. ਹਾਲਾਂਕਿ 1999 ਦੇ ਵਿੱਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ.
ਇਸ ਬਾਰੇ ਫਰੈਂਚ ਮਹਿਲਾ ਵੱਲੋਂ ਇਕ ਪੱਤਰ ਵੀ ਲਿਖਿਆ ਗਿਆ ਸੀ ਅਤੇ 2017 ਦੇ ਸ਼੍ਰੋਮਣੀ ਅਕਾਲੀ ਦਲ ਨੇ. ਇਸ ਮੁੱਦੇ ਨੂੰ ਚੁੱਕਿਆ ਸੀ ਜਿਸ ਮਗਰੋਂ ਮਹਿਲਾ ਆਯੋਗ ਨੇ ਪੰਜਾਬ ਸਰਕਾਰ ਨੂੰ ਜਵਾਬ ਤਲਬ ਕੀਤਾ ਸੀ. ਪਰ ਚਾਰ ਸਾਲ ਚ ਪੰਜਾਬ ਸਰਕਾਰ ਨੇ ਜਵਾਬ ਨਹੀਂ ਦਿੱਤਾ ਅਤੇ ਹੁਣ ਗੁਰਕੀਰਤ ਕੋਟਲੀ ਨੂੰ ਕੈਬਨਿਟ ਮਨਿਸਟਰ ਬਣਾਉਣ ਮਗਰੋਂ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਸੰਗਿਆਨ ਲਿਆ ਅਤੇ ਪੰਜਾਬ ਸਰਕਾਰ ਨੂੰ 15 ਦਿਨ ਦੇ ਵਿਚ ਜਵਾਬ ਤਲਬ ਕੀਤਾ ਹੈ.
ਦਰਅਸਲ ਨੈਸ਼ਨਲ ਕਮਿਸ਼ਨ ਦਾ ਕਹਿਣਾ ਹੈ ਕਿ 1999 ਵਿੱਚ ਭਾਵੇਂ ਕੋਰਟ ਨੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ ਪਰ ਪੀਡ਼ਤ ਮਹਿਲਾ ਵੱਲੋਂ ਪੱਤਰ ਲਿਖਣ ਮਗਰੋਂ ਵੀ ਸਰਕਾਰ ਨੇ ਜ਼ਿਲ੍ਹਾ ਅਦਾਲਤਾਂ ਦੇ ਹੁਕਮਾਂ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ.
PUNJAB




INDIA








WORLD










