ਫਰੀਦਕੋਟ 6 ਅਕਤੂਬਰ : ਪੰਜਾਬ ਵਿਚ ਗੈਂਗਸਟਰ ਵਾਦ ਇਸ ਕਦਰ ਭਾਰੀ ਹੋ ਚੁੱਕਾ ਹੈ ਕਿ ਪੰਜਾਬ ਦਾ ਬਹੁ ਗਿਣਤੀ ਯੂਥ ਇਨ੍ਹਾਂ ਗੈਂਗਾਂ ਨਾਲ ਜੁੜ ਚੁਕਾ ਹੈ। ਜਿਥੇ ਇਹ ਗੈਂਗ ਬੇਬਾਕ ਤਰੀਕੇ ਨਾਲ਼ ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਉਥੇ ਹੀ ਇਨ੍ਹਾਂ ਗਰੁਪਾਂ ਨਾਲ ਸਬੰਧਤ ਮੈਂਬਰ ਅਦਾਲਤਾਂ ਵਿੱਚ ਵੀ ਗੁੰਡਾਗਰਦੀ ਜਿਹੀਆਂ ਘੰਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆਉਂਦੇ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਅਦਾਲਤ ਦੇ ਬਖਸ਼ੀਖਾਨੇ ਵਿਚ ਜਿਥੇ ਲਾਅਰੇਂਸ ਬਿਸ਼ਨੋਈ ਗਰੁੱਪ ਅਤੇ ਬੰਬੀਹਾ ਗਰੁੱਪ ਦੇ ਨਾਲ ਸਬੰਧਤ ਨੌਜਵਾਨ ਇਕ ਦੂਜੇ ਨਾਲ ਭਿੜ ਗਏ। ਉਸ ਵੇਲੇ ਨੌਜਵਾਨਾਂ ਵਲੋਂ ਇਕ ਦੂਜੇ ਦੇ ਸਿਰਾਂ ਉੱਪਰ ਪਾਣੀ ਵਾਲੇ ਘੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ 4 ਦੇ ਕਰੀਬ ਨੌਜਵਾਨ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਗੁਰਲਾਲ ਭਲਵਾਨ ਦੇ ਕਤਲ ਵਿਚ ਦੋਸ਼ੀ ਨੌਜਵਾਨ ਦੀ ਅੱਜ ਤਰੀਕ ਸੀ ਤੇ ਉਸੇ ਵੇਲੇ ਹੀ ਬੰਬੀਹਾ ਗਰੁੱਪ ਨਾਲ ਸਬੰਧਤ ਹੋਰ ਨੌਜਵਾਨ ਦੀ ਵੀ ਤਰੀਕ ਸੀ।
PUNJAB




INDIA








WORLD










