ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਕਰਾਇਆ ਕਿ ਮਿਤੀ 18/19-05-2021 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਸਰਕਾਰੀ ਪ੍ਰਾਈਮਰੀ ਸਕੂਲ ਪਿੰਡ ਕਾਵਾਂ ਵਿਚੋਂ ਇਕ ਐਲ.ਈ.ਡੀ ਚੋਰੀ ਕਰਕੇ ਲੈ ਗਏ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਰਨੈਲ ਸਿੰਘ ਨੇ ਨਾਮਲੂਮ ਵਿਅਕਤੀ ਤੇ 81/19-05-2021 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਨੇ ਆਪਣੀ ਕਰਿਆਨੇ ਦੀ ਦੁਕਾਨ ਖੋਲੀ ਹੋਈ ਸੀ। ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬਲਵਿੰਦਰ ਸਿੰਘ ਨੇ ਰਕੇਸ਼ ਕੁਮਾਰ ਪੁੱਤਰ ਕੰਵਲ ਕੁਮਾਰ ਵਾਸੀ ਅਗਵਾੜ ਸਿਿਰਆਂ, ਗਲੀ ਪੰਡਤਾ ਵਾਲੀ, ਵਾਰਡ ਨੰ:33, ਮੋਗਾ ਜਿਲ੍ਹਾ ਮੋਗਾ ਤੇ 96/19-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਘਰੇ ਦੇ ਸਾਹਮਣੇ ਆਂਡਿਆਂ ਅਤੇ ਚਿਕਨ ਦੀ ਰੇਹੜੀ ਲਗਾਉਂਦਾ ਹੈ। ਜੋ ਗਾਹਕਾਂ ਨੂੰ ਆਪਣੇ ਘਰ ਦੇ ਕਮਰੇ ਵਿੱਚ, ਜਾਂ ਬਾਹਰ ਫੱਟੇ ਤੇ ਬਿਠਾ ਕੇ, ਆਂਡੇ ਜਾਂ ਚਿਕਨ ਸਪਲਾਈ ਕਰਦਾ ਹੈ।ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਲਖਵਿੰਦਰ ਸਿੰਘ ਨੇ 1.ਵੀਰੂ ਪੁੱਤਰ ਮੋਹਨ ਲਾਲ ਵਾਸੀ ਵਾਰਡ ਨੰ:13, ਬੇਦੀ ਨਗਰ ਮੋਗਾ 2.ਨਾਮਲੂਮ ਵਿਅਕਤੀ ਤੇ 65/19-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਚਰਨਜੀਤ ਸਿੰਘ ਉਰਫ ਰਾਜਾ ਪਾਸੋਂ 4 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਕਮਲਜੀਤ ਸਿੰਘ ਉਰਫ ਕਮਲ ਪਾਸੋਂ 4 ਗ੍ਰਾਂਮ ਹੈਰੋਇਨ (ਕੁੱਲ 8 ਗ੍ਰਾਂਮ ਹੈਰੋਇਨ) ਬ੍ਰਾਂਮਦ ਕਰ ਲਈ ਗਈ। ਸ:ਥ: ਸੁਲੱਖਣ ਸਿੰਘ ਨੇ 1.ਚਰਨਜੀਤ ਸਿੰਘ ਉਰਫ ਰਾਜਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਬੁੱਗੀਪੁਰਾ ਜਿਲ੍ਹਾ ਮੋਗਾ 2.ਕਮਲਜੀਤ ਸਿੰਘ ਉਰਫ ਕਮਲ ਪੁੱਤਰ ਨਿਰੰਜਣ ਸਿੰਘ ਵਾਸੀ ਬੁੱਗੀਪੁਰਾ ਜਿਲ੍ਹਾ ਮੋਗਾ ਤੇ 36/19-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਫੂਲੇਵਾਲਾ ਰੋਡ, ਪਿੰਡ ਸਮਾਧਭਾਈ ਵਿਖੇ ਇਕ ਬੇਅਬਾਦ ਮਕਾਨ ਵਿਚੋਂ ਚਾਲੂ ਭੱਠੀ, 70 ਲੀਟਰ ਲਾਹਣ ਅਤੇ 3 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਹਰਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਰੂਪਾ ਸਿੰਘ ਵਾਸੀ ਫੂਲੇਵਾਲਾ ਰੋਡ, ਪਿੰਡ ਸਮਾਧਭਾਈ ਜਿਲ੍ਹਾ ਮੋਗਾ ਤੇ 87/19-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਪਰਮਜੀਤ ਸਿੰਘ ਨੇ ਜਸਵੀਰ ਸਿੰਘ ਪੁੱਤਰ ਕ੍ਰਿਸ਼ਨ ਲਾਲ ਵਾਸੀ ਮਾੜੀਮੁਸਤਫਾ ਜਿਲ੍ਹਾ ਮੋਗਾ ਤੇ 88/19-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪਿੰਡ ਦੋਲੇਵਾਲਾ ਮਾਇਰ ਦੇ ਛੱਪੜ ਵਿਚੋਂ 55 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਕੰਵਲਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਦੋੋਲੇਵਾਲਾ ਮਾਇਰ ਜਿਲ੍ਹਾ ਮੋਗਾ ਤੇ 64/19-05-2021 ਅ/ਧ ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਸ਼ੀ ਮੁ:ਨੰ:78 ਮਿਤੀ 12-11-1993 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਮਹਿਣਾ ਵਿੱਚ ਸੈਂਟਰਲ ਜੇਲ ਫਰੀਦਕੋਟ ਵਿਖੇ ਸਜਾ ਭੁਗਤ ਰਿਹਾ ਸੀ। ਜੋ ਪੇਰੋਲ ਪਰ ਬਾਹਰ ਆਇਆ ਸੀ ਪਰ ਨਿਸਚਿਤ ਤਰੀਖ ਨੂੰ ਵਾਪਿਸ ਨਹੀ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤ ਗਿਆ। ਸ:ਥ: ਨਾਇਬ ਸਿੰਘ ਨੇ ਬੱਗਾ ਸਿੰਘ ਉਰਫ ਲਖਵੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਡਾਲਾ ਜਿਲ੍ਹਾ ਮੋਗਾ ਤੇ 35/19-05-2021 ਅ/ਧ ਸੈਕਸ਼ਨ 9 ਦੀ ਪੰਜਾਬ ਗੁੱਡ ਕੰਡਕਟ ਪਰੀਜਰਸ ਟੈਪਰੇਰੀ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।