ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਉਸਦੀ ਲੜਕੀ ਤਮੰਨਾ ਕੌਰ ਉਮਰ 15 ਸਾਲ ਜੋ ਪਿੰਡ ਵਿੱਚ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਘਰ ਵਾਪਿਸ ਨਹੀ ਆਈ ਮੁਦਈ ਸੁਰਜੀਤ ਸਿੰਘ ਨੂੰ ਸ਼ੱਕ ਹੈ ਕਿ ਕੋਈ ਨਾਮਾਲੂਮ ਵਿਅਕਤੀਆਂ ਵੱਲੋ ਉਸਦੀ ਲੜਕੀ ਨੂੰ ਗੁਪਤ ਤੋਂਰ ਤੇ ਦੋਸ਼ੀਆਂ ਵੱਲੋ ਪੂਰਵ ਹਿਰਾਸਤ ਵਿੱਚ ਰੱਖਣ ਦੇ ਇਰਾਦੇ ਨਾਲ ਅਗਵਾਹ ਕੀਤਾ ਹੈ।ਜਿਸਤੇ ਨਾਮਾਲੂਮ ਵਿਅਕਤੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਬਲਧੀਰ ਸਿੰਘ ਨੇ ਨਾਮਾਲੂਮ ਆਦਮੀ ਤੇ 249/07-10-2021 ਅ/ਧ 365 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਸ:ਥ: ਸੁਰਜੀਤ ਸਿੰਘ 30/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਅਤੇ ਅੱਜ ਪਿੰਡ ਦੋਧਰ ਵਿਖੇ ਨਹਿਰ ਦੀ ਪੱਟੜੀ ਪਰ ਬੈਠਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ।ਜਿਸਤੇ ਅਗਲੀ ਕਾਰਵਾਈ ਲਈ ਥਾਣੇਦਾਰ ਮੰਗਲ ਸਿੰਘ 123/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਛਲੋਜ਼ੲਟਚਿ ਫਲੁਸ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਮੰਗਲ ਸਿੰਘ ਨੇ ਰੇਸ਼ਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਲੋਪੋਂ ਜਿਲ੍ਹਾ ਮੋਗਾਤੇ 23/20-04-2021 ਅ/ਧ 18/29/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਐਚ ਡੀ ਐਫ ਸੀ ਬੈਂਕ ਮੋਗਾ ਰੋਡ ਕੋਟ ਈਸੇ ਖਾਂ ਵਿੱਚ ਮਨੈਜਰ ਲੱਗਾ ਹੋਇਆ ਹੈ।ਮਿਤੀ 06-10-2021 ਦੀ ਰਾਤ ਨੂੰ ਨਾਮਾਲੂਮ ਵਿਅਕਤੀਆਂ ਵੱਲੋ ਬੈਂਕ ਵਿੱਚ ਪਾੜ ਲਗਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਗੋਰਾ ਸਿੰਘ ਨੇ ਨਾਮਾਲੂਮ ਆਦਮੀ ਤੇ 175/07-10-2021 ਅ/ਧ 457/380/511 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਇੱਕ ਟਰੈਕਟਰ ਫਾਰਮ ਟਰੈਕ ਨੰਬਰੀ ਪੀ ਬੀ 19 ਆਰ 8769 ਸਮੇਤ ਰੇਤਾ ਦਾ ਭਰਿਆ ਟਰਾਲਾ, ਇੱਕ ਮਹਿੰਦਰਾ ਟਰੈਕਟਰ ਅਰੁਜਣ ਨੰਬਰੀ ਪੀ ਬੀ 19 ਟੀ 5668 ਸਮੇਤ ਰੇਤਾ ਦਾ ਭਰਿਆ ਟਰਾਲਾ ਬ੍ਰਾਂਮਦ ਕਰਕੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਹੋਲ:ਮੰਗਲ ਸਿੰਘ ਨੇ 1.ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ 2.ਪਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਆਨ ਪਿੰਡ ਟੱਲੇਵਾਲਾ (ਬਰਨਾਲਾ) ਤੇ 214/07-10-2021 ਅ/ਧ 379/411 ਭ:ਦ, 21 ਮਾਇਨਿੰਗ ਐਂਡ ਮਿਨਰਲ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਨਸ਼ੀਲੀਆਂ ਗੋਲੀਆਂ ਮਾਰਕਾ ਐਂਟੀਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਪ੍ਰੀਤਮ ਸਿੰਘ ਨੇ ਜਗਦੀਪ ਸਿੰਘ ਉਰਫ ਕੱਕੂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਰਣੀਆਂ ਤੇ 141/07-10-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਦੇ ਘਰੋਂ 50 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਸ:ਥ:ਚਰਨਜੀਤ ਸਿੰਘ ਨੇ ਰਣਜੀਤ ਸਿੰਘ ਉਰਫ ਕਾਲੀ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਤੇ 209/07-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਦੇ ਘਰੋਂ 50 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਸ:ਥ:ਸੁਖਵਿੰਦਰ ਸਿੰਘ ਨੇ ਜਸਕਰਨ ਸਿੰਘ ਉਰਫ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਗੱਟੀ ਜੱਟਾਂ ਤੇ 210/07-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









