ਬਾਘਾਪੁਰਾਣਾ, 20 ਮਈ (ਪ.ਪ.) : ਬਾਘਾਪੁਰਾਣਾ ਸਟੇਸ਼ਨ ਤੋਂ ਪੱਤਰਕਾਰਤਾ ਦੇ ਖੇਤਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰ ਰਕੇਸ਼ ਅੱਗਰਵਾਲ ਜੋ ਸਮੇਂ ਤੋਂ ਪਹਿਲਾਂ ਹੀ ਇਸ ਜਹਾਨ ਤੋਂ ਰੁਖਸ਼ਤ ਹੋ ਗਏ ਜਿਸਦੇ ਨਮਿੱਤ ਅੱਜ ਪ੍ਰੈਸ ਕਲੱਬ ਬਾਘਾਪੁਰਾਣਾ ਨੇ ਕਲੱਬ ਦੇ ਦਫ਼ਤਰ ਵਿਖੇ ਸ਼ੋਕ ਸਭਾ ਆਯੋਜਿਤ ਕੀਤੀ । ਕਲੱਬ ਪ੍ਰਧਾਨ ਤਰਲੋਚਨ ਸਿੰਘ ਬਰਾੜ ਦੀ ਅਗਵਾਈ ਹੇਠ ਇਸ ਸ਼ੋਕ ਸਭਾ ਵਿੱਚ ਵਿੱਛੜੀ ਰੂਹ ਨਮਿੱਤ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦੇ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਬਰਾੜ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਜਦ ਵੀ ਪ੍ਰੈਸ ਕਲੱਬ ਦੀ ਕੋਈ ਲੋੜ ਮਹਿਸੂਸ ਹੋਈ ਤਾਂ ਮੂਹਰੇ ਹੋ ਕੇ ਮੱਦਦ ਕੀਤੀ ਜਾਵੇਗੀ । ਕੋਰੋਨਾ ਮਹਾਂਮਾਰੀ ਨਾਲ ਲੜ੍ਹਦਿਆਂ ਇਸ ਜੰਗ ਵਿੱਚ ਹਾਰ ਗਏ ਸ੍ਰੀ ਰਾਕੇਸ਼ ਅੱਗਰਵਾਲ ਦਾ ਅੰਤਿਮ ਸੰਸਕਾਰ ਅੱਜ ਇੱਥੋਂ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ । ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਅੰਕੁਸ਼ ਅੱਗਰਵਾਲ ਨੇ ਦਿਖਾਈ । ਸਸਕਾਰ ਸਿਹਤ ਵਿਭਾਗ ਦੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਸ਼ਾਸ਼ਨ ਦੀ ਹਾਜ਼ਰੀ ਵਿੱਚ ਕੀਤਾ ਗਿਆ । ਭਾਵੇਂ ਅੱਗਰਵਾਲ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਅਨੇਕਾਂ ਹੀ ਰਿਸ਼ਤੇਦਾਰ, ਮਿੱਤਰ ਅਤੇ ਸਨੇਹੀ ਹਨ ਪਰ ਸਭਨਾਂ ਨੇ ਫੋਨ, ਵੱਟਸਐਪ ਅਤੇ ਮੇਲ ਰਾਹੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਵੱਡੀ ਗੱਲ ਸਸਕਾਰ ਮੌਕੇ ਪ੍ਰਸ਼ਾਸ਼ਨਿਕ ਨਿਯਮਾਂ ਅਨੁਸਾਰ ਹੀ ਇਕੱਠ ਸੀ ।
| ReplyForward |
PUNJAB




INDIA








WORLD










