ਚੰਨੀ ਨੇ ਆਪਣੇ ਮੁੰਡੇ ਦਾ ਵਿਆਹ ਸਾਦੇ ਢੰਗ ਨਾਲ ਕਰਕੇ ਲੋਕਾਂ ਨੂੰ ਚੰਗਾ ਮੈਸਿਜ ਦੇਣ ਦੀ ਕੀਤੀ ਕੋਸ਼ਿਸ਼

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਪੁੱਤਰ ਦਾ ਵਿਆਹ ਬਹੁਤ ਸਾਦੇ ਢੰਗ ਅਤੇ ਧਰਮਿਕ ਰੀਤੀ ਰਿਵਾਜਾਂ ਅਨੁਸਾਰ ਕਰਕੇ ਪੰਜਾਬ ਨੂੰ ਇੱਕ ਚੰਗਾ ਮੈਸਿਜ ਦੇਣਾਂ ਦੀ ਕੋਸ਼ਿਸ਼ ਕੀਤੀ ਹੈ । ਨਵਜੀਤ ਸਿੰਘ ਦੇ ਵਿਆਹ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ ਹੋਏ ਸੀ ਤੇ ਅਨੰਦ ਕਾਰਜ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਚੰਨੀ ਦੇ ਪਰਿਵਾਰ ਨੇ ਸਿੰਘ ਸਾਹਿਬ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ । ਦੱਸ ਦੇਈਏ ਚੰਨੀ ਦੇ ਘਰ ਦੂਜੀ ਖੁਸ਼ੀ ਆਈ ਹੈ ਪਹਿਲੀ ਖੁਸ਼ੀ ਚੰਨੀ ਦਾ ਮੁੱਖ ਮੰਤਰੀ ਬਣਨਾ ਤੇ ਦੂਜੀ ਖੁਸ਼ੀ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ ਸਿਮਰਨਧੀਰ ਕੌਰ ਦਾ ਵਿਆਹ ਬੰਧਨ ਵਿੱਚ ਬੰਨ ਜਾਣਾ। ਸਿਮਰਨਧੀਰ ਕੌਰ ਡੇਰਾਬੱਸੀ ਦੇ ਪਿੰਡ ਅਮਲਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਵਿਆਹ ਮੋਹਾਲੀ ਦੇ ਫੇਜ 3ਬੀ 1 ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਵਿੱਚ ਹੋਇਆ।
ਮੁੱਖ ਮੰਤਰੀ ਦੇ ਮੁੰਡੇ ਦਾ ਵਿਆਹ ਹੋਣ ਦੇ ਬਾਵਜੂਦ ਇਹ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਨੇਪਰ੍ਹੇ ਚੜ੍ਹਿਆ। ਕੋਈ ਵੀ ਵੱਡਾ ਪ੍ਰੋਗਰਾਮ ਨਹੀਂ ਸੀ। ਹਾਲਾਂਕਿ ਕਾਂਗਰਸ ਕੈਬਨਿਟ ਮੰਤਰੀ, ਵਿਧਾਇਕ ਅਤੇ ਕੁੱਝ ਹੋਰ ਸੀਨੀਅਰ ਆਗੂ ਜ਼ਰੂਰ ਹਾਜ਼ਰ ਹੋਏ।
ਵਿਆਹ ਦੌਰਾਨ ਮੁੱਖ ਮੰਤਰੀ ਚੰਨੀ ਦੇ ਚਿਹਰੇ ‘ਤੇ ਖੁਸ਼ੀਆਂ ਆਪ ਮੁਹਾਰੇ ਵੇਖੀਆਂ ਜਾ ਰਹੀਆਂ ਸਨ। ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਪੁਲਿਸ ਵੱਲੋਂ ਵੀ ਪੂਰੇ ਚੌਕਸ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਚੰਨੀ ਦੇ ਮੁੰਡੇ ਨਵਜੀਤ ਸਿੰਘ ਨੇ ਇੰਜੀਨੀਅਰ ਕੀਤੀ ਹੋਈ ਹੈ ਜਦਕਿ ਉਸਦੀ ਪਤਨੀ ਐਮਬੀਏ ਕਰ ਰਹੀ ਹੈ।
ਵਿਆਹ ਸਮਾਗਮ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰੀਸ਼ ਰਾਵਤ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ ਆਦਿ ਕਾਂਗਰਸੀ ਆਗੂਆਂ ਤੋਂ ਇਲਾਵਾ ਆਦਿ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
PUNJAB




INDIA








WORLD










