

ਮੋਗਾ ਜਿਲ੍ਹਿਆਂ ਦੇ ਸਾਰੇ ਥਾਣਿਆਂ ਤੇ ਚੌਂਕੀਆਂ ਸਮੇਤ ਪੁਲਿਸ ਲਾਈਨ ਅਤੇ ਡੀ ਪੀ ਓ ਵਿਖੇ ਸਫਾਈ ਮਹਿੰਮ ਚਲਾਈ ਗਈ । ਜਿਸ ਦੀ ਜਾਣਕਾਰੀ ਦਿੰਦਿਆ ਐਸ ਐਸ ਪੀ ਮੋਗਾ ਧਰੂਮਨ ਐਚ ਨਿੰਬਾਲੇ ਨੇ ਦੱਸਿਆ ਕਿ ਸਾਰੇ ਸੀਨੀਅਰ ਅਫਸਰਾਂ ਦੀ ਅਗਵਾਈ ਵਿੱਚ ਥਾਣਿਆਂ ਚੌਂਕੀਆਂ ਪੁਲਿਸ ਲਾਈਨ ਅਤੇ ਗਰਾਉਂਡ, ਰੇਸ ਟ੍ਰੈਕ ਤੇ ਥਾਣਿਆ ਦੇ ਮੇਨ ਗੇਟ, ਤਫ਼ਤੀਸ਼ੀ ਰੂਮ, ਮੁੱਖ ਮੁਨਸ਼ੀ ਅਤੇ ਮੁੱਖ ਅਫ਼ਸਰ ਦੇ ਦਫ਼ਤਰ ਦੇ ਨਾਲ-ਨਾਲ ਆਲੇ ਦੁਆਲੇ ਦੀ ਵੀ ਸਫਾਈ ਕੀਤੀ ਗਈ ਤੇ ਰਿਹਾਇਸ਼ ਕੁਆਰਟਰਾਂ ਦੀ ਸਫਾਈ ਕਰਾਈ ਗਈ ਹੈ। ਜਿਸ ਸਫਾਈ ਮੁਹਿੰਮ ਵਿੱਚ ਸਾਰੇ ਪੁਲਿਸ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਬਾਹਰ ਸਫਾਈ ਕਰਕੇ ਕੂੜੇ ਨੂੰ ਖਾਲੀ ਜਗਾ ਤੇ ਲਾਇਆ ਗਿਆ ਹੈ। ਇਸ ਦੌਰਾਨ ਕਰਮਚਾਰੀਆਂ ਨੇ ਪ੍ਰਣ ਕੀਤਾ ਕਿ ਆਪਣੇ ਆਲੇ-ਦੁਆਲੇ ਨੂੰ ਹਮੇਸ਼ਾਂ ਸਾਫ ਰੱਖਿਆ ਜਾਵੇਗਾ ਅਤੇ ਦਫਤਰਾਂ ਥਾਣਿਆਂ ਚੌਂਕੀਆਂ ਵਿੱਚ ਆਪਣੇ ਘਰ ਵਾਂਗ ਸਫਾਈ ਰੱਖੀ ਜਾਵੇਗੀ
।
PUNJAB




INDIA








WORLD










