JAGAT SEWAK
  • Home
  • PUNJABਪੰਜਾਬ

    Punjab

    ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 
    ਦੇਸ਼

    May 2, 2026
    1.8k
    ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਤੇ ਸ਼ਰਾਬ ਪੀ ਕੇ ਆਉਣ ਦੇ ਲੱਗੇ ਇਲਜ਼ਾਮ,ਸੀ ਐਮ ਨੇ ਵਿਸ਼ਵਾਸ ਮਤਾ ਪੇਸ਼ ਕੀਤਾ
    ਪੰਜਾਬ

    May 1, 2026
    1.9k
    ਗੁੱਟਕਾ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਨਵੇਂ ਬਣੇ ਕਾਨੂੰਨ ਤਹਿਤ ਕੀਤਾ ਪਰਚਾ ਦਰਜ਼ 

    1.7k
    ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 15 ਵਿਅਕਤੀਆਂ ਵਿੱਚੋਂ 11 ਪੰਜਾਬ ਦੇ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਰਿਸੀਵ 

    April 30, 2026
    1.8k
  • INDIAਦੇਸ਼

    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

  • WORLDਵਿਸ਼ਵ
    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਪੰਜਾਬ

ਜੇਕਰ ਬਾਦਲ ਪਰਿਵਾਰ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿਚ ਦੋਸ਼ੀ ਨਹੀਂ ਹੈ ਤਾਂ ਸੁਖਬੀਰ ਕਰੇ ਮੇਰੇ ਨਾਲ ਖੁੱਲੀ ਡਿਬੇਟ : ਖਹਿਰਾ

by Tarlochan Singh Brar
May 20, 2021
Reading Time: 1 min read
0
ਜੇਕਰ ਬਾਦਲ ਪਰਿਵਾਰ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿਚ ਦੋਸ਼ੀ ਨਹੀਂ ਹੈ ਤਾਂ ਸੁਖਬੀਰ ਕਰੇ ਮੇਰੇ ਨਾਲ ਖੁੱਲੀ ਡਿਬੇਟ : ਖਹਿਰਾ
Share on WhatsApp!Share on Facebook

ਅੱਜ ਇਥੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਭੁਲੱਥ ਨੇ ਸੁਖਬੀਰ ਬਾਦਲ ਨੂੰ ਚੁਣੋਤੀ ਦਿੱਤੀ ਕਿ ਉਸਦੇ ਅਤੇ ਉਸਦੇ ਪਿਤਾ ਖਿਲਾਫ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਦੇ ਇਲਜਾਮਾਂ ਸਬੰਧੀ ਜਦੋਂ ਮਰਜੀ ਜਿਥੇ ਮਰਜੀ ਖੁੱਲੀ ਬਹਿਸ ਕਰ ਲਵੇ।

ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਣੀ ਸੀ ਅਤੇ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਦੋ ਸਿੱਖ ਮਾਰੇ ਨਹੀਂ ਜਾਣੇ ਸਨ ਜੇਕਰ ਉਸ ਵੇਲੇ ਦੀ ਸੱਤਾਧਾਰੀ ਬਾਦਲ ਜੋੜੀ ਚੰਦ ਵੋਟਾਂ ਦੀ ਖਾਤਿਰ ਡੇਰਾ ਸੱਚਾ ਸੋਦਾ ਦੇ ਮੁੱਖੀ ਨਾਲ ਗੁਪਤ ਸਮਝੋਤਾ ਨਾ ਕਰਦੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਦੇ।

ਖਹਿਰਾ ਨੇ ਕਿਹਾ ਕਿ ਨਫਰਤ ਦੇ ਬੀਜ ਪਹਿਲਾਂ ਡੇਰਾ ਰਾਮ ਰਹੀਮ ਵੱਲੋਂ 11 ਮਈ 2007 ਨੂੰ ਬੀਜੇ ਗਏ ਸਨ ਜਦ ਉਸ ਨੇ ਬਠਿੰਡਾ ਦੇ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਹਿਨ ਕੇ ਆਪਣੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਖਹਿਰਾ ਨੇ ਕਿਹਾ ਕਿ ਸਿੱਖ ਮਾਪਿਆਂ ਘਰ ਜੰਮੇ ਡੇਰਾ ਮੁੱਖੀ ਨੂੰ ਚੰਗੀ ਤਰਾਂ ਨਾਲ ਪਤਾ ਸੀ ਕਿ ਉਸ ਦਾ ਇਹ ਬੇਅਦਬੀ ਭਰਿਆ ਕਾਰਾ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਏਗਾ ਪਰ ਫਿਰ ਵੀ ਉਸ ਨੇ ਇਹ ਅਪਰਾਧ ਕੀਤਾ। ਖਹਿਰਾ ਨੇ ਦੱਸਿਆ ਕਿ ਸਿੱਖਾਂ ਅਤੇ ਡੇਰਾ ਸ਼ਰਧਾਲੂਆਂ ਵਿਚਾਲੇ ਸਲਾਬਤਪੁਰਾ ਵਿਖੇ ਖੂਨੀ ਵਿਵਾਦ ਹੋਇਆ ਜਿਸ ਵਿੱਚ ਕਿ ਇੱਕ ਵਿਅਕਤੀ ਮਾਰਿਆ ਗਿਆ ਅਤੇ 50 ਗੰਭੀਰ ਜਖਮੀ ਹੋਏ। ਖਹਿਰਾ ਨੇ ਕਿਹਾ ਕਿ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਫੈਲੀ ਨਫਰਤ ਦਾ ਇਹ ਮੁੱਢਲਾ ਕਾਰਨ ਸੀ, ਜੇਕਰ ਬਾਦਲਾਂ ਨੇ ਇਸ ਬੇਅਦਬੀ ਕਾਰੇ ਲਈ ਡੇਰਾ ਮੁੱਖੀ ਖਿਲਾਫ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਭਾਵਨਾਵਾਂ ਸ਼ਾਂਤ ਹੋ ਜਾਣੀਆਂ ਸਨ। ਪਰੰਤੂ ਡੇਰਾ ਮੁੱਖੀ ਨੂੰ ਖੁਸ਼ ਕਰਨ ਵਾਸਤੇ ਮਾਮੂਲੀ 295-ਏ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ।

RELATED STORIES

ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

May 2, 2026
1.8k
ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਤੇ ਸ਼ਰਾਬ ਪੀ ਕੇ ਆਉਣ ਦੇ ਲੱਗੇ ਇਲਜ਼ਾਮ,ਸੀ ਐਮ ਨੇ ਵਿਸ਼ਵਾਸ ਮਤਾ ਪੇਸ਼ ਕੀਤਾ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਤੇ ਸ਼ਰਾਬ ਪੀ ਕੇ ਆਉਣ ਦੇ ਲੱਗੇ ਇਲਜ਼ਾਮ,ਸੀ ਐਮ ਨੇ ਵਿਸ਼ਵਾਸ ਮਤਾ ਪੇਸ਼ ਕੀਤਾ

May 1, 2026
1.9k

ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਫਿਰ ਭੱਦੀ ਅਤੇ ਕੋਝੀ ਭੂਮਿਕਾ ਅਦਾ ਕਰਦੇ ਹੋਏ ਜਨਵਰੀ 2012 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਉਕਤ ਬੇਅਦਬੀ ਮੁੱਕਦਮੇ ਦੀ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ। ਖਹਿਰਾ ਨੇ ਕਿਹਾ ਕਿ ਬਾਦਲਾਂ ਦਾ ਇਹ ਸਿੱਖ ਵਿਰੋਧੀ ਕਦਮ ਅਗਾਮੀ ਚੋਣਾਂ ਵਿੱਚ ਡੇਰਾ ਮੱੁਖੀ ਵੱਲੋਂ ਉਹਨਾਂ ਦੀ ਹਮਾਇਤ ਕੀਤੇ ਜਾਣ ਸਬੰਧੀ ਹੋਏ ਗੁਪਤ ਸਮਝੌਤੇ ਦਾ ਨਤੀਜਾ ਸੀ। ਅਤੇ ਜਿਵੇਂ ਕਿ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਸਰਕਾਰ ਖਿਲਾਫ ਭਾਰੀ ਵਿਰੋਧ ਦੇ ਬਾਵਜੂਦ ਬਾਦਲ ਡੇਰਾ ਪ੍ਰੇਮੀਆਂ ਦੀ ਹਮਾਇਤ ਨਾਲ ਮਾਲਵਾ ਖੇਤਰ ਜਿੱਤਣ ਵਿੱਚ ਸਫਲ ਰਹੇ।

ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸੂਬੇ ਵਿੱਚ ਚੋਣ ਕਮੀਸ਼ਨ ਦਾ ਰਾਜ ਹੋਣ ਦੇ ਕੀਤੇ ਜਾ ਰਹੇ ਬੋਗਸ ਬਚਾਅ ਦੀ ਵੀ ਹਵਾ ਨਿਕਲ ਗਈ ਹੈ ਕਿਉਂਕਿ ਜਨਵਰੀ 2012 ਵਿੱਚ ਉਕਤ ਐਫ.ਆਈ.ਆਰ ਦੀ ਪੁਲਿਸ ਵੱਲੋਂ ਕੈਸਲੇਂਸ਼ਨ ਰਿਪੋਰਟ ਫਾਈਲ ਕੀਤੇ ਜਾਣ ਦੀ ਸ਼ੁਰੂਆਤ ਘੱਟੋ ਘੱਟ 2-3 ਮਹੀਨੇ ਪਹਿਲਾਂ ਹੋਈ ਹੋਵੇਗੀ ਜਦ ਉਹ ਸੂਬੇ ਦਾ ਗ੍ਰਹਿ ਮੰਤਰੀ ਸੀ ਇਸ ਲਈ ਉਹ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦਾ।

ਖਹਿਰਾ ਨੇ ਕਿਹਾ ਕਿ ਇਸ ਨਫਰਤ ਅਤੇ ਬੇਅਦਬੀਆਂ ਦਾ ਇੱਕ ਹੋਰ ਮੁੱਖ ਕਾਰਨ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਵਿਵਾਦਿਤ ਫਿਲਮ ਐਮ.ਐਸ.ਜੀ(MSG) ਰਿਲੀਜ ਕਰਵਾਉਣ ਦਾ ਰਾਹ ਪੱਧਰਾ ਕਰਨ ਵਾਸਤੇ 24 ਸਿਤੰਬਰ 2015 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 2007 ਵਿੱਚ ਡੇਰਾ ਮੁੱਖੀ ਨੂੰ ਸਜ਼ਾ ਦੇਣ ਵਾਲਾ ਹੁਕਮਨਾਮਾ ਸਾਜਿਸ਼ੀ ਤੋਰ ਉੱਪਰ ਵਾਪਿਸ ਲਿਆ ਜਾਣਾ ਸੀ। ਖਹਿਰਾ ਨੇ ਦੱਸਿਆ ਕਿ ਬਾਦਲਾਂ ਅਤੇ ਡੇਰਾ ਮੁੱਖੀ ਦਰਮਿਆਨ ਹੋਏ ਸਮਝੋਤੇ ਤਹਿਤ ਉਕਤ ਐਮ.ਐਸ.ਜੀ(MSG) ਫਿਲਮ ਅਗਲੇ ਦਿਨ ਹੀ 25 ਸਿਤੰਬਰ ਨੂੰ ਪੰਜਾਬ ਭਰ ਵਿੱਚ ਰਿਲੀਜ ਹੋ ਗਈ। ਖਹਿਰਾ ਨੇ ਕਿਹਾ ਕਿ ਇਸ ਡੀਲ ਤਹਿਤ ਬਾਦਲ ਜੋੜੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਤਖਤ ਤਲਵੰਡੀ ਸਾਬੋ ਗਿਆਨੀ ਗੁਰਮੁੱਖ ਸਿੰਘ ਅਤੇ ਜਥੇਦਾਰ ਮੱਲ ਸਿੰਘ ਨੂੰ 16 ਦਿਸੰਬਰ 2015 ਨੂੰ ਆਪਣੀ 2 ਸੈਕਟਰ ਵਿਚਲੀ ਸਰਕਾਰੀ ਰਿਹਾਇਸ਼ ਉੱਪਰ ਤਲਬ ਕੀਤਾ। ਉਹਨਾਂ ਕਿਹਾ ਕਿ ਉਕਤ ਤਿੰਨੋ ਜਥੇਦਾਰ ਪਹਿਲਾਂ ਸੈਕਟਰ 5 ਵਿੱਚ ਐਸ.ਜੀ.ਪੀ.ਸੀ ਚੰਡੀਗੜ ਦਫਤਰ ਵਿਖੇ ਇਕੱਠੇ ਹੋਏ ਅਤੇ ਇਨੋਵਾ ਕਾਰ ਨੰ ਪੀ.ਬੀ. 02 ਸੀ.ਬੀ 9513 ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਤੇ ਪਹੁੰਚੇ। ਖਹਿਰਾ ਨੇ ਕਿਹਾ ਕਿ ਜਥੇਦਾਰ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਇਸ ਮੀਟਿੰਗ ਬਾਰੇ ਜਸਟਿਸ ਰਣਜੀਤ ਸਿੰਘ ਕਮੀਸ਼ਨ ਨੂੰ ਦੱਸਿਆ ਅਤੇ ਕਬੂਲ ਕੀਤਾ ਕਿ ਉਸ ਦੇ ਭਰਾ ਨੇ ਦੱਸਿਆ ਸੀ ਕਿ ਬਾਦਲ ਜੋੜੀ ਜਥੇਦਾਰ ਅਕਾਲ ਤਖਤ ਉੱਪਰ ਦਬਾਅ ਬਣਾ ਰਹੀ ਹੈ ਕਿ 2007 ਵਿੱਚ ਅਕਾਲ ਤਖਤ ਸਾਹਿਬ ਮੁੱਖੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਬੇਅਦਬੀ ਮਾਮਲੇ ਸਬੰਧੀ ਡੇਰਾ ਮੁੱਖੀ ਨੂੰ ਸਜ਼ਾ ਦਿੱਤੇ ਜਾਣ ਸਬੰਧੀ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਵਾਪਿਸ ਲੈ ਕੇ ਡੇਰਾ ਮੁੱਖੀ ਨੂੰ ਮੁਆਫ ਕੀਤਾ ਜਾਵੇ।(ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਅਨੁਸਾਰ)

ਖਹਿਰਾ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੀ ਸਰਾਸਰ ਗਲਤ ਅਤੇ ਹੇਰਫੇਰ ਵਾਲੀ ਵਾਪਸੀ ਕਾਰਨ ਵਿਸ਼ਵ ਭਰ ਦੇ ਸਿੱਖਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਪ੍ਰਦਰਸ਼ਨ ਹੋਏ, ਜਿਸ ਕਾਰਨ ਕੋੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਉਪਰੰਤ 16 ਅਕਤੂਬਰ 2015 ਨੂੰ ਡੇਰਾ ਮੁੱਖੀ ਨੂੰ ਮੁਆਫ ਕਰਨ ਵਾਲਾ ਹੁਕਮਨਾਮਾ ਉਹਨਾਂ ਨੂੰ ਵਾਪਿਸ ਲੈਣਾ ਪਿਆ।

ਖਹਿਰਾ ਨੇ ਕਿਹਾ ਕਿ ਬਾਦਲ ਵੱਲੋਂ ਕੀਤੇ ਗਏ ਇਹ ਦੋ ਕਾਰੇ ਜਨਵਰੀ 2012 ਵਿੱਚ ਬਠਿੰਡਾ ਕੋਰਟ ਵਿੱਚ 295-ਏ ਮਾਮਲਾ ਕੈਂਸਲ ਕਰਾਉਣਾ ਅਤੇ ਸਿਰਫ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਮਕਸਦ ਨਾਲ 24 ਸਿਤੰਬਰ 2015 ਨੂੰ ਅਕਾਲ ਤਖਤ ਸਾਹਿਬ ਤੇ ਹੰਗਾਮੀ ਮੀਟਿੰਗ ਬੁਲਾ ਕੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਫਰਜੀ ਮੁਆਫੀ ਦਿਵਾਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮੁੱਖ ਕਾਰਨ ਹਨ। ਖਹਿਰਾ ਨੇ ਕਿਹਾ ਕਿ ਜੇਕਰ ਬਾਦਲਾਂ ਨੇ ਸੋੜੇ ਸਿਆਸੀ ਲਾਹੇ ਖਾਤਿਰ ਡੇਰਾ ਸੱਚਾ ਸੋਦਾ ਮੁੱਖੀ ਨੂੰ ਬਚਾ ਅਤੇ ਪ੍ਰਮੋਟ ਕਰਕੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਨਾ ਮਾਰਿਆ ਹੁੰਦਾ ਤਾਂ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਵਰਗੀਆਂ ਘਟਨਾਵਾਂ ਹੀ ਨਹੀਂ ਹੋਣੀਆਂ ਸਨ।

ਖਹਿਰਾ ਨੇ ਕਿਹਾ ਕਿ ਉਹ ਜੂਨੀਅਰ ਬਾਦਲ ਨੂੰ ਚੁਣੋਤੀ ਦਿੰਦੇ ਹਨ ਕਿ ਹੇਠ ਦੱਸੇ ਸਵਾਲਾਂ ਸਬੰਧੀ ਖੁੱਲੀ ਬਹਿਸ ਕਰਨ ਵਾਸਤੇ ਆਪਣੀ ਮਰਜੀ ਦਾ ਸਮਾਂ ਅਤੇ ਸਥਾਨ ਚੁਣ ਲਵੇ ਕਿਉਂਕਿ ਨਾ ਸਿਰਫ ਉਹ ਬਲਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਉਸ ਨੂੰ ਬੇਅਦਬੀ ਦੇ ਕਾਰਿਆਂ ਅਤੇ ਬਹਿਬਲ ਕਲਾਂ ਵਿਖੇ ਦੋ ਸਿੱਖਾਂ ਦੇ ਕਤਲ ਦਾ ਜਿੰਮੇਵਾਰ ਮੰਨਦੇ ਹਨ। ਖਹਿਰਾ ਨੇ ਕਿਹਾ ਕਿ ਬਾਦਲ ਮਨੁੱਖੀ ਅਦਾਲਤਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰੰਤੂ ਵਾਹਿਗੁਰੂ ਦੀ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਜਰੂਰ ਮਿਲੇਗੀ।

10 ਸਵਾਲ –

1.​ਸੁੰਹ ਖਾ ਕੇ ਦੱਸ ਸਕਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਨਵਰੀ 2012 ਵਿੱਚ ਬਠਿੰਡਾ ਅਦਾਲਤ ਤੋਂ ਬੇਅਦਬੀ ਮਾਮਲਾ ਵਾਪਿਸ ਕਿਉਂ ਲਿਆ?

2.​ਅਕਾਲ ਤਖਤ ਸਾਹਿਬ ਤੇ ਸੁੰਹ ਖਾ ਕੇ ਦੱਸੋ ਕਿ ਕੀ ਤੁਸੀਂ 16 ਸਿਤੰਬਰ 2015 ਨੂੰ ਜਥੇਦਾਰ ਸਾਹਿਬਾਨ ਨੂੰ ਮੁੱਖ ਮੰਤਰੀ ਰਿਹਾਇਸ਼ ਤੇ ਤਲਬ ਕੀਤਾ ਸੀ? ਇਸ ਸਬੰਧੀ ਯੂਟਿਊਬ ਉੱਪਰ ਜਥੇਦਾਰ ਗੁਰਮੁੱਖ ਸਿੰਘ ਦੀ ਵੀਡੀਉ ਹੈ।

3.​ਦੱਸੋ ਕਿ ਜਥੇਦਾਰਾਂ ਨੂੰ ਮੁਆਫੀ ਦਿੱਤੇ ਜਾਣ ਲਈ ਤਲਬ ਕੀਤਾ ਸੀ ਤਾਂ ਕਿ ਐਮ.ਐਸ.ਜੀ (MSG) ਫਿਲਮ ਰਿਲੀਜ ਹੋ ਸਕੇ?

4.​ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਦੀ ਲੜੀ ਉਪਰੰਤ ਤੁਸੀਂ ਗ੍ਰਹਿ ਮੰਤਰੀ ਵਜੋਂ ਕੀ ਕੀਤਾ ਜਦਕਿ ਡੇਰਾ ਪ੍ਰੇਮੀਆਂ ਨੇ ਸਿਤੰਬਰ 2015 ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੋਸਟਰ ਲਗਾ ਕੇ ਚਿਤਾਵਨੀ ਦਿੱਤੀ ਸੀ?

5.​ਕਿਸੇ ਵੀ ਡੇਰਾ ਪ੍ਰੇਮੀ ਕੋਲੋਂ ਪੁੱਛ ਗਿੱਛ ਕਿਉਂ ਨਹੀਂ ਕੀਤੀ ਜਦਕਿ ਤੁਸੀਂ ਚੰਗੀ ਤਰਾਂ ਪੋਸਟਰਾਂ ਅਤੇ ਬੇਅਦਬੀ ਮਾਮਲਿਆਂ ਵਿੱਚ ਉਹਨਾਂ ਦੀ ਭੂਮਿਕਾ ਸਬੰਧੀ ਜਾਣਦੇ ਸੀ?

6.​ਬੇਅਦਬੀ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਤੁਹਾਡੀ ਸਰਕਾਰ ਨੇ ਲਗਭਗ 2 ਸਾਲਾਂ ਵਿੱਚ ਕੀ ਕੀਤਾ?

7.​ਤੁਹਾਡੀ ਸਰਕਾਰ ਦੇ ਲਗਭਗ 2 ਸਾਲ ਦੇ ਕਾਰਜਕਾਲ ਦੋਰਾਨ 14 ਅਕਤੂਬਰ 2015 ਨੂੰ ਬਹਿਬਲ ਵਿਖੇ ਮਾਰੇ ਗਏ ਦੋ ਸਿੱਖਾਂ ਦੀ ਐਫ.ਆਈ.ਆਰ ਵਿੱਚ ਕਿਸੇ ਪੁਲਿਸ ਅਫਸਰ ਦਾ ਨਾਮ ਕਿਉਂ ਨਹੀਂ ਸੀ?

8.​ਕੀ ਮੁੱਖ ਮੰਤਰੀ ਬਾਦਲ ਨੇ 14 ਅਕਤੂਬਰ 2015 ਨੂੰ ਸਵੇਰ ਦੇ 2 ਵਜੇ ਡੀ.ਜੀ.ਪੀ ਸੈਣੀ ਨੂੰ ਫੋਨ ਕੀਤਾ ਸੀ ਅਤੇ ਡੀ.ਜੀ.ਪੀ ਨੇ 10 ਮਿੰਟਾਂ ਵਿੱਚ ਕੋਟਕਪੂਰਾ ਖਾਲੀ ਕਰਵਾਉਣ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਗੋਲੀ ਚੱਲੀ?

9.​ਕੋਟਕਪੂਰਾ ਧਰਨਾ ਚੁਕਾਏ ਜਾਣ ਦੋਰਾਨ ਅਜੀਤ ਸਿੰਘ ਉੱਪਰ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਖਿਲਾਫ 307 ਦਾ ਮੁਕੱਦਮਾ ਕਿਉਂ ਨਹੀਂ ਦਰਜ਼ ਕੀਤਾ ਗਿਆ?

10.​14 ਅਕਤੂਬਰ 2015 ਨੂੰ ਜਬਰਦਸਤੀ ਕੋਟਕਪੂਰਾ ਧਰਨਾ ਚੁਕਾਏ ਜਾਣ ਦੋਰਾਨ ਪੁਲਿਸ ਫਾਇਰਿੰਗ ਅਤੇ ਅੱਤਿਆਚਾਰ ਦੀ ਸੀ.ਸੀ.ਟੀ.ਵੀ ਫੁਟੇਜ ਤੁਸੀਂ ਕਿਉਂ ਲੁਕੋਈ? ਜੋ ਕਿ ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੁਆਰਾ ਰਿਕਾਰਡ ਵਿੱਚ ਲਿਆਂਦੀ ਗਈ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 
  • ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਤੇ ਸ਼ਰਾਬ ਪੀ ਕੇ ਆਉਣ ਦੇ ਲੱਗੇ ਇਲਜ਼ਾਮ,ਸੀ ਐਮ ਨੇ ਵਿਸ਼ਵਾਸ ਮਤਾ ਪੇਸ਼ ਕੀਤਾ

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us