ਪੰਜਾਬ ਵਿੱਚ 2017 ਦੀਆਂ ਚੋਣਾਂ ਕਾਂਗਰਸ ਪਾਰਟੀ ਨੇ 2 ਵੱਡੇ ਮੁੱਦਿਆਂ ਤੇ ਲੜੀਆਂ ਸਨ । ਜਿਸ ਵਿੱਚ ਨਸ਼ਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵੇਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਵਾਅਦਾ ਕੀਤਾ ਸੀ । ਪਰ ਕਾਂਗਰਸ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ । ਪਰ ਕੋਈ ਵਾਅਦਾ ਪੂਰਾ ਨਹੀਂ ਹੋਇਆ । ਅੱਜ ਹਾਈਕੋਰਟ ਵੱਲੋਂ ਬਹ ਕਰੋੜੀ ਡਰੱਗ ਰੈਕਟ ਵਿੱਚ ਫਸੇ ਲੋਕਾਂ ਦੇ ਨਾਮ ਨਸ਼ਰ ਕੀਤੇ ਜਾ ਸਕਦੇ ਹਨ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਵਿੱਚ ਲਿਖਿਆ ਹੈ ਕਿ ਸਾਢੇ ਤਿੰਨ ਸਾਲ ਦੇ ਇੰਤਜ਼ਾਰ ਮਗਰੋਂ ਨਿਆਂਪਾਲਿਕਾ ਮੁੱਖ ਦੋਸ਼ੀ ਦਾ ਨਾ ਦੱਸੇਗੀ । ਆਪਣੇ ਟਵੀਟ ਵਿੱਚ ਜਿਥੇ ਵਿਰੋਧੀਆਂ ਤੇ ਨਿਸ਼ਾਨਾ ਲਾਇਆ ਤੇ ਉਥੇ ਹੀ ਚੰਨੀ ਸਰਕਾਰ ਨੂੰ ਵੀ ਘੇਰੇ ਵਿੱਚ ਲਿਆ ਅਤੇ ਆਖਿਆ ਕਿ ਹਾਈਕਮਾਨ ਦੇ 18 ਨੁਕਾਤੀ ਏਜੰਡੇ ਤੇ ਅਜੇ ਵੀ ਅਮਲ ਦੀ ਦਰਕਾਰ ਹੈ। ਦੂਜੇ ਪਾਸੇ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਸਬੰਧੀ ਕਾਂਗਰਸ ਹਾਈਕਮਾਨ ਜਲਦ ਕੋਈ ਐਕਸ਼ਨ ਲੈ ਸਕਦੀ ਹੈ ।ਕਿਉਂਕਿ ਸਿੱਧੂ ਨੂੰ 14 ਅਕਤੂਬਰ ਨੂੰ ਦਿੱਲੀ ਸੱਦ ਲਿਆ ਗਿਆ ਹੈ । ਪਾਰਟੀ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਪ੍ਰਦੇਸ਼ ਇੰਚਾਰਜ਼ ਹਰੀਸ਼ ਰਾਵਤ ਨਾਲ ਮੁਲਾਕਾਤ ਹੋਵੇਗੀ
PUNJAB




INDIA








WORLD










