ਥਾਣਾ ਫਤਿਹਗੜ੍ਹ ਪੰਜਤੂਰ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਭਰਾ ਜਗਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਮਿਤੀ 10-10-2021 ਨੂੰ ਜਦ ਮੁਦਈ ਆਪਣੇ ਚਾਚੇ ਬਲਕਾਰ ਸਿੰਘ ਨਾਲ ਰੋਟੀ ਖਾਣ ਲਈ ਘਰ ਆਇਆ ਤਾਂ ਮੁਦਈ ਨੇ ਦੇਖਿਆ ਕਿ ਉਸਦਾ ਭਰਾ ਜਗਜੀਤ ਸਿੰਘ ਮੁਦਈ ਦੇ ਪਿਤਾ ਸਿੰਗਾਰਾ ਸਿੰਘ ਨੂੰ ਮੁੱਕੀਆਂ ਨਾਲ ਕੁੱਟ ਰਿਹਾ ਸੀ। ਜਦ ਮੁਦਈ ਅਤੇ ਉਸਦਾ ਚਾਚਾ ਮੁਦਈ ਦੇ ਪਿਤਾ ਸਿੰਗਾਰਾ ਸਿੰਘ ਨੂੰ ਬਚਾਉਣ ਲੱਗੇ ਤਾਂ ਦੋਸ਼ੀ ਜਗਜੀਤ ਸਿੰਘ ਨੇ ਮੁਦਈ ਦੇ ਪਿਤਾ ਨੂੰ ਧੱਕਾ ਮਾਰਕੇ ਕੰਧ ਵਿੱਚ ਮਾਰ ਦਿੱਤਾ। ਜਿਸ ਨਾਲ ਮੁਦਈ ਦੇ ਪਿਤਾ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਗਿਆ ਅਤੇ ਮੁਦਈ ਦੇ ਪਿਤਾ ਸ਼ਿੰਗਾਰਾ ਸਿੰਘ ਉਮਰ ਕ੍ਰੀਬ: 55/60 ਸਾਲ ਦੀ ਮੋਕਾ ਪਰ ਮੌਤ ਹੋ ਗਈ। ਥਾਣੇਦਾਰ ਬੇਅੰਤ ਸਿੰਘ ਨੇ ਜਗਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਾਰਡ ਨੰ:9 ਫਤਿਹਗੜ੍ਹ ਪੰਜਤੂਰ ਤੇ 73/10-10-2021 ਅ/ਧ 302 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਕਰਾਇਆ ਕਿ ਉਸ ਆਪਣੇ ਪਤੀ ਸੋਮ ਨਾਥ ਅਤੁ ਲੜਕੀ ਜਸ਼ਨਦੀਪ ਕੌਰ ਨਾਲ ਮੋਟਰਸਾਈਕਲ ਮਾਰਕਾ ਸੀ.ਡੀ-100 ਨੰਬਰੀ ਪੀ.ਬੀ-29-ਵਾਈ-0495 ਪਰ ਸਵਾਰ ਹੋ ਕੇ, ਧਰਮਕੋਟ ਤੋਂ ਪਿੰਡ ਕੜਿਆਲ ਵੱਲ ਨੂੰ ਜਾ ਰਹੇ ਸੀ ਤਾਂ ਸਾਹਮਣੇ ਜਾ ਰਹੇ ਅਰਜਨ ਟਰੈਕਟਰ ਟਰਾਲੀ(ਲੋਡ ਮਿੱਟੀ) ਦੇ ਨਾਮਲੂਮ ਡਰਾਈਵਰ ਨੇ ਆਪਣਾ ਟਰੈਕਟਰ ਲਾਪ੍ਰਵਾਹੀ ਨਾਲ ਚਲਾ ਕੇ ਬਿਨ੍ਹਾ ਇਸ਼ਾਰਾ ਕੀਤੇ ਮੋਟਰਸਾਈਕਲ ਅੱਗੇ ਕਰ ਦਿੱਤਾ। ਜਿਸ ਨਾਲ ਮੁਦੈਲਾ ਦਾ ਮੋਟਰਸਾਈਕਲ ਮਿੱਟੀ ਦੀ ਭਰੀ ਟਰਾਲੀ ਨਾਲ ਟਕਰਾਅ ਗਿਆ। ਜਿਸ ਨਾਲ ਤਿਨੇ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਹੋ ਗਏ। ਮੁਦੈਲਾ ਦੇ ਪਤੀ ਸੋਮ ਨਾਥ (50 ਸਾਲ) ਅਤੇ ਲੜਕੀ ਜਸ਼ਨਦੀਪ ਕੌਰ (17 ਸਾਲ) ਦੀ ਹਸਪਤਾਲ ਜਾਂਦੇ ਹੋਏ ਰਸਤੇ ਵਿੱਚ ਮੌਤ ਹੋ ਗਈ ਅਤੇ ਮੁਦੈਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਸ:ਥ: ਕੁਲਦੀਪ ਸਿੰਘ ਨੇ ਨਾਮਲੂਮ ਵਿਅਕਤੀ ਤੇ 211/10-10-2021 ਅ/ਧ 304(ਏ), 279, 337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 04 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਜਗਜੀਤ ਸਿੰਘ ਨੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਅਵਤਾਰ ਸਿੰਘ ਵਾਸੀ ਬਿਲਾਸਪੁਰ ਜਿਲ੍ਹਾ ਮੋਗਾ ਤੇ 194/10-10-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 900 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਲਖਵਿੰਦਰ ਸਿੰਘ ਨੇ ਸਰਬਜੀਤ ਕੌਰ ਉਰਫ ਮੰਨੂੰ ਉਰਫ ਬਿੱਲੀ ਪਤਨੀ ਲਖਵੀਰ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 176/10-10-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਖਾਸਾ ਮੋਟਾ ਸੰਤਰਾ ਬ੍ਰਾਂਮਦ ਕਰ ਲਈ ਗਈ। ਸ:ਥ: ਪਰਮਿੰਦਰ ਸਿੰਘ ਨੇ ਮੀਤੀ ਪੁੱਤਰ ਧੰਨਾ ਰਾਮ ਵਾਸੀ ਵਿਸ਼ਵਕਰਮਾਂ ਨਗਰ, ਸਾਧਾਂ ਵਾਲੀ ਬਸਤੀ ਮੋਗਾ ਜਿਲ੍ਹਾ ਮੋਗਾ ਤੇ 252/10-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਖਾਸਾ ਮੋਟਾ ਸੰਤਰਾ ਬ੍ਰਾਂਮਦ ਕਰ ਲਈ ਗਈ। ਸ:ਥ: ਕਾਬਲ ਸਿੰਘ ਨੇ ਸੁਖਵਿੰਦਰ ਸਿੰਘ ਉਰਫ ਤੋਤੀ ਪੁੱਤਰ ਦੇਵ ਰਾਜ ਵਾਸੀ ਇੰਦਰਾ ਕਲੋਨੀ ਮੋਗਾ ਤੇ 253/10-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।