ਬਾਘਾਪੁਰਾਣਾ 21 ਮਈ (ਪ.ਪ.) : 1971 ਦੀ ਇੰਡੋ ਪਾਕ ਜੰਗ ਵਿਚ ਪਾਕਿਸਤਾਨ ਨੂੰ ਲੋਹੇ ਦੇ ਚਨੇ ਚਬਾਉਣ ਲਈ ਜਾਣਿਆ ਜਾਂਦਾ ਭਾਰਤੀ ਹਵਾਈ ਸੈਨਾ ਦਾ ਮਿਗ 21 ਜਹਾਜ ਜਿਲ੍ਹਾ ਮੋਗਾ ਦੇ ਪਿੰਡ ਲੰਗੇਆਣਾ ਵਿਖੇ ਹਾਦਸਾਗ੍ਰਸਤ ਹੋ ਗਿਆ। ਜਹਾਜ ਡਿੱਗਣ ਵੇਲੇ ਵਿਸਫੋਟ ਐਨਾ ਜਬਰਦਸਤ ਸੀ ਕਿ ਆਸ ਪਾਸ ਦੇ ਪਿੰਡਾਂ ਤੱਕ ਉਸਦੀ ਗੂੰਜ ਗਈ। ਇਹ ਜਹਾਜ ਰਾਤ ਕਰੀਬ 11 ਵਜੇ ਹਾਦਸਾਗ੍ਰਸਤ ਹੋਇਆ ਅਤੇ 12.30 ਦੇ ਲਾਗੇ ਫੌਜ ਦੇ ਅਧਿਕਾਰੀ ਉਥੇ ਪਹੁੰਚ ਗਏ। ਏ.ਐਨ.ਆਈ ਨੂੰ ਫੌਜ ਦੁਆਰਾ ਦਿਤੀ ਜਾਣਕਾਰੀ ਅਨੁਸਾਰ ਇਹ ਜਹਾਜ ਰੂਟੀਨ ਸਿਖਲਾਈ ਤੇ ਜਾ ਰਿਹਾ ਸੀ ਅਤੇ ਜਿਸ ਦੌਰਾਨ ਪਾਇਲਟ ਦੀ ਗੰਭੀਰ ਸਟਾਂ ਕਾਰਨ ਮੌਤ ਹੋ ਗਈ ਹੈ, ਉਨ੍ਹਾਂ ਕਿਹਾ ਕਿ ਕਿਸੇ ਪਿੰਡ ਵਾਸੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਮੌਕੇ ਉੱਪਰ ਭਾਰੀ ਗਿਣਤੀ ਵਿਚ ਪੁਲਿਸ ਅਤੇ ਫੌਜ ਦੇ ਅਧਿਕਾਰੀ ਪਹੁੰਚ ਗਏ ਸਨ ਅਤੇ ਖ਼ਬਰ ਲਿਖੇ ਜਾਣ ਤੱਕ ਘੇਰਾਬੰਦੀ ਕਰਕੇ ਜਹਾਜ ਦਾ ਮਲਬਾ ਇਕੱਠਾ ਕੀਤਾ ਜਾ ਰਿਹਾ ਸੀ।
PUNJAB




INDIA








WORLD










