ਪੰਜਾਬ ਵਿੱਚ ਹਰ ਰੋਜ ਸਿਆਸੀ ਰੰਗ ਬਦਲਦੇ ਹਨ । ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਸ਼ਰੇਆਮ ਵਿਰੋਧ ਕਰਨ ਵਾਲੇ ਅੱਜ ਆਪ ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਾਦੇ ਢੰਗ ਨਾਲ ਕਰਕੇ ਜਿਥੇ ਲੋਕਾਂ ਦੀ ਵਾਹ ਵਾਹ ਵੀ ਬਹੁਤ ਖੱਟੀ ਪਰ ਦੂਜੇ ਪਾਸੇ ਕਿਸੇ ਵੱਡੇ ਲੀਡਰ ਦਾ ਵਿਆਹ ਵਿੱਚ ਨਾ ਆਉਣਾ ਉਹ ਵੀ ਲੋਕਾਂ ਦੀ ਚਰਚਾ ਬਣਿਆ । ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਆਪਣੇ ਪੁੱਤਰ ਨੂੰਹ ਨੂੰ ਅਸ਼ੀਰਵਾਦ ਦਿਵਾਉਣਗੇ । ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੁੰਡੇ ਦੇ ਵਿਆਹ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਸੀ ਪਰ ਦੋਨਾਂ ਵਿਚੋਂ ਕੋਈ ਵੀ ਸ਼ਾਮਿਲ ਨਹੀਂ ਹੋਇਆ ਸੀ । ਜਿਥੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਂਡ ਨੇ ਦਿੱਲੀ ਬੁਲਾਇਆ ਹੋਇਆ ਹੈ । ਦੂਜੇ ਪਾਸੇ ਕੈਪਟਨ ਦੇ ਸੀਸਵਾਂ ਫਾਰਮ ਹਾਊਸ ਤੇ ਚਰਨਜੀਤ ਸਿੰਘ ਚੰਨੀ ਅਤੇ ਆਪਣੇ ਬੇਟੇ ਤੇ ਨੂੰਹ ਨੂੰ ਨਾਲ ਲੈ ਕੇ ਸ਼ਾਮ ਚਾਰ ਵਜੇ ਜਿਥੇ ਨੂੰਹ ਪੁੱਤਰ ਨੂੰ ਅਸ਼ੀਰਵਾਦ ਦਿਵਾਉਣਗੇ ਉਥੇ ਹੀ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਕੈਪਟਨ ਨਾਲ ਗੱਲਬਾਤ ਵੀ ਕਰ ਸਕਦੇ ਹਨ ।
PUNJAB




INDIA








WORLD










