ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 24-09-2021 ਨੂੰ ਮੁਦਈ ਨੇ ਆਪਣਾ ਸਪਲੈਂਡਰ ਪ੍ਰੋ ਮੋਟਰਸਾਈਕਲ ਨੰਬਰੀ ਪੀ.ਬੀ 29-ਐਮ-7245 ਆਪਣੇ ਆਈਲੈਟਸ ਸੈਂਟਰ ਸਾਹਮਣੇ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਜਿਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ ਜੋ ਨਹੀ ਮਿਿਲਆ ਅਤੇ ਮਿਤੀ 23-07-2021 ਨੂੰ ਅਰਸ਼ਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਫੂਲੇਵਾਲਾ ਨੇ ਆਪਣਾ ਬਜਾਜ ਸੀ.ਡੀ-100 ਮੋਟਰਸਾਈਕਲ ਨੰਬਰੀ ਪੀ.ਬੀ-69-ਸੀ-5904, ਬੱਸ ਅੱਡਾ ਬਾਘਾਪੁਰਾਣਾ ਵਿਖੇ ਖੜਾ ਕੀਤਾ ਸੀ। ਜਿਥੋਂ ਉਸਦਾ ਮੋਟਰਸਾਈਕਲ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਸਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਰਦਾਰਾ ਸਿੰਘ ਨੇ ਨਾਮਲੂਮ ਵਿਅਤਕੀ ਤੇ 217/14-10-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 08 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਨਾਇਬ ਸਿੰਘ ਨੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਛਿੰਦਰ ਸਿੰਘ ਵਾਸੀ ਰਾਮੂਵਾਲਾ ਕਲਾਂ ਜਿਲ੍ਹਾ ਮੋਗਾ ਤੇ 125/14-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।