ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦੇ ਮਾਮੇਂ ਸੁਖਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨਾਥੇਵਾਲਾ ਨੇ ਮੁਦਈ ਨੂੰ ਫੋਨ ਕਰਕੇ ਦੱਸਿਆ ਕਿ ਉਹਨਾ ਨੇ ਜਿਹੜੀ ਜਮੀਨ ਗੁਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਾਥੇਵਾਲਾ ਪਾਸੋਂ ਠੇਕੇ ਪਰ ਲਈ ਹੈ, ਦੇ ਨਾਲ ਲਗਦੀ ਦੋਸ਼ੀ ਪਵਨਪ੍ਰੀਤ ਸਿੰਘ ਦੀ ਜਮੀਨ ਵਿੱਚ ਦੋਸ਼ੀ ਪਵਨਪ੍ਰੀਤ ਸਿੰਘ ਨੇ ਮੁਦਈ ਦੇ ਪਿਤਾ ਪਾਲ ਸਿੰਘ (ਉਮਰ ਕ੍ਰੀਬ: 50 ਸਾਲ) ਪੁੱਤਰ ਕਰਤਾਰ ਸਿੰਘ ਅਤੇ ਜਸਵਿੰਦਰ ਸਿੰਘ (ਉਮਰ ਕ੍ਰੀਬ: 42 ਸਾਲ) ਪੁੱਤਰ ਹਰਦਿਆਲ ਸਿੰਘ ਵਾਸੀਆਨ ਝੰਡੇਵਾਲਾ ਗਰਬੀ ਦਾ ਕਿਰਚਾ ਮਾਰਕੇ ਕਤਲ ਕਰ ਦਿੱਤਾ ਹੈ। ਜਿਸਦੇ ਮੁਦਈ ਸਮੇਤ ਆਪਣੇ ਚਾਚੇ ਸੁਖਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਝੰਡੇਵਾਲਾ ਗਰਬੀ ਦੇ ਮੋਕਾ ਪਰ ਪੁੱਜਾ। ਜਿਥੇ ਦੋਸ਼ੀ ਪਵਨਪ੍ਰੀਤ ਸਿੰਘ ਦੇ ਖੇਤ ਵਿੱਚ ਮੁਦਈ ਦੇ ਪਿਤਾ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਦੀਆਂ ਮ੍ਰਿਤਕ ਦੇਹਾਂ ਪਈਆਂ ਸਨ। ਮੁਦਈ ਦੇ ਮਾਮਾ ਸੁਖਦੇਵ ਸਿੰਘ ਨੇ ਮੁਦਈ ਨੂੰ ਦੱਸਿਆ ਕਿ ਉਸਨੂੰ ਦੋਸ਼ੀ ਪਵਨਪ੍ਰੀਤ ਸਿੰਘ ਦਾ ਫੋਨ ਆਇਆ ਸੀ। ਜਿਸਨੇ ਕਿਹਾ ਕੇ ਤੁਹਾਡੇ ਰਿਸਤੇਦਾਰ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਤੈਨੂੰ ਖੇਤ ਵਿੱਚ ਮਿਲਣ ਲਈ ਆਏ ਸੀ। ਜਿਹਨਾ ਦਾ ਗੱਲਾਂ-ਗੱਲਾਂ ਵਿੱਚ ਉਸ ਨਾਲ ਝਗੜਾ ਹੋ ਗਿਆ ਅਤੇ ਝਗੜੇ ਦੋਰਾਨ ਉਸ ਕੋਲੋ (ਪਵਨਪ੍ਰੀਤ ਸਿੰਘ) ਉਹਨਾ ਦੇ ਕਿਰਚਾਂ ਵੱਜ ਗਈਆਂ। ਜੱਦ ਸੁਖਦੇਵ ਸਿੰਘ ਮੋਕਾ ਪਰ ਪੁੱਜਾ ਤਾਂ ਦੋਸ਼ੀ ਮੋਕਾ ਪਰ ਖੂਨ ਨਾਲ ਲਿਬੜੀ ਕਿਰਚ ਹੱਥ ਵਿੱਚ ਲਈ ਖੜਾ ਸੀ। ਜੋ ਸੁਖਦੇਵ ਸਿੰਘ ਨੂੰ ਦੇਖ ਕੇ ਮੋਕਾ ਤੋਂ ਫਰਾਰ ਹੋ ਗਿਆ।ਪਾਲ ਸਿੰਘ ਅਤੇ ਜਸਵਿੰਦਰ ਸਿੰਘ ਦੀ ਮੋਕਾ ਪਰ ਮੌਤ ਗਈ। ਵਜ੍ਹਾ ਰੰਜਿਸ਼:- ਇਹ ਹੈ ਕਿ ਜਿਹੜੀ ਜਮੀਨ ਮੁਦਈ ਧਿਰ ਨੇ ਠੇਕੇ ਪਰ ਲਈ ਸੀ, ਉਕਤ ਜਮੀਨ ਨੂੰ ਪਹਿਲਾਂ ਕਈ ਸਾਲ ਤੋਂ ਦੋਸ਼ੀ ਪਵਨਪ੍ਰੀਤ ਸਿੰਘ ਠੇਕੇ ਪਰ ਲੈ ਕੇ ਵਾਹੁੰਦਾ ਸੀ। ਜਿਸ ਕਰਕੇ ਉਸਦਾ ਮੁਦਈ ਧਿਰ ਨਾਲ ਝਗੜਾ ਹੋ ਗਿਆ ਸੀ।ਐਸ.ਆਈ. ਗੁਰਸੇਵਕ ਸਿੰਘ ਨੇ ਪਵਨਪ੍ਰੀਤ ਸਿੰਘ ਉਰਫ ਪਵਨਾ ਪੁੱਤਰ ਦਰਸ਼ਨ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਾਥੇਵਾਲਾ ਜਿਲ੍ਹਾ ਮੋਗਾ ਤੇ 218/15-10-2021 ਅ/ਧ 302 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਭਰਾ ਮੱਖਣ ਸਿੰਘ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ, ਬੁੱਗੀਪੁਰਾ ਚੋਂਕ ਤੋਂ ਗੋਧੇਵਾਲੀ ਗਲੀ, ਮੋਗਾ ਵਿਖੇ ਰੋਟੀ ਖਾਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਆਪਣਾ ਘੋੜਾ ਟਰਾਲਾ ਨੰਬਰੀ ਪੀ.ਬੀ-05-ਐਸ-9178 ਤੇਰ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਗਲਤ ਸਾਈਡ ਤੋਂ ਲਿਆ ਕੇ, ਮੁਦਈ ਦੇ ਭਰਾ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਮੁਦਈ ਦਾ ਭਰਾ ਗੰਭੀਰ ਜਖਮੀ ਹੋ ਗਿਆ। ਜਿਸਦੀ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਮੌਤ ਹੋ ਗਈ। ਦੋਸ਼ੀ ਆਪਣੇ ਘੋੜੇ ਟਰਾਲੇ ਸਮੇਤ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਨਾਇਬ ਸਿੰਘ ਨੇ ਸੂਰਜ ਸਿੰਘ ਪੁੱਤਰ ਬੁਗਰ ਸਿੰਘ ਵਾਸੀ ਕਲੂ ਕੋਟਲੀ ਜਿਲ੍ਹਾ ਮਾਨਸਾ ਤੇ 126/15-10-2021 ਅ/ਧ 304(ਏ), 279 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਘਰ ਵਿੱਚ ਇਕੱਲੀ ਸੀ ਤਾਂ ਉਹਨਾ ਦਾ ਗੁਆਂਢੀ ਦੋਸ਼ੀ ਸੁਰਿੰਦਰ ਸਿੰਘ ਕੰਧ ਟੱਪ ਕੇ, ਮੁਦੈਲਾ ਦੇ ਘਰ ਅੰਦਰ ਦਾਖਲ ਹੋ ਗਿਆ। ਜਿਸਨੇ ਮਾੜੀ ਨੀਯਤ ਨਾਲ ਮੁਦੈਲਾ ਦੀ ਲੜਕੀ ਦੀ ਬਾਂਹ ਫੜ ਲਈ। ਜਦ ਮੁਦੈਲਾ ਦੀ ਲੜਕੀ ਰੋਲਾ ਪਾਉਣ ਲੱਗੀ ਤਾਂ ਦੋਸ਼ੀ ਨੇ ਹੱਥ ਨਾਲ ਉਸਦਾ ਮੂੰਹ ਘੁੱਟ ਲਿਆ। ਇਨੇ ਨੂੰ ਮੁਦੈਲਾ ਦਾ ਲੜਕਾ ਮੋਕਾ ਪਰ ਆ ਗਿਆ। ਜਿਸਨੂੰ ਦੇਖ ਕੇ ਦੋਸ਼ੀ ਕੰਧ ਟੱਪ ਕੇ ਮੋਕਾ ਤੋਂ ਫਰਾਰ ਹੋ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਅੰਗਰੇਜ ਕੌਰ ਨੇ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੋਸਾ ਕੋਟਲਾ ਤੇ 179/15-10-2021 ਅ/ਧ 354, 354(ਏ), 451 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ, ਮੁਦਈ, ਸੰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਨ ਸੁੱਖਾਨੰਦ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਮੁਦਈ, ਸੰਦੀਪ ਸਿੰਘ ਅਤੇ ਜਗਸੀਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਕਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:। ਕੁੱਝ ਸਮਾਂ ਪਹਿਲਾਂ ਮੁਦਈ ਧਿਰ ਨਾਲ ਦੋਸ਼ੀਆਂ ਦਾ ਮਾਮੂਲੀ ਝਗੜਾ ਹੋ ਗਿਆ ਸੀ। ਸ:ਥ: ਜਗਜੀਤ ਸਿੰਘ ਨੇ 1.ਹਰਬੰਸ ਸਿੰਘ ਪੁੱਤਰ ਸੁਖਮੰਦਰ ਸਿੰਘ
2.ਬਲਵੰਤ ਸਿੰਘ ਪੁੱਤਰ ਸੁਖਮੰਦਰ ਸਿੰਘ
3.ਸੁਖਮੰਦਰ ਸਿੰਘ ਪੁੱਤਰ ਮੱਲ ਸਿੰਘ ਵਾਸੀਆਨ ਪਿੰਡ ਸੁੱਖਾਨੰਦ ਜਿਲ੍ਹਾ ਮੋਗਾ ਅਤੇ 08/10 ਅਣਪਛਾਤੇ ਵਿਅਕਤੀ
ਤੇ 108/15-10-2021 ਅ/ਧ 452, 323, 324, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਦਿਲਬਾਗ ਸਿੰਘ ਨੇ ਗੁਰਧਿਆਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੰਬੋ ਖੁਰਦ ਜਿਲ੍ਹਾ ਮੋਗਾ ਤੇ 75/15-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









