ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਏਸੈਂਟ ਗੱਡੀ ਨੰਬਰੀ ਪੀ ਬੀ 10 ਏ ਵਾਈ 9002 ਵਿੱਚ ਸਵਾਰ ਹੋ ਕੇ ਸਿੰਘਾਂਵਾਲਾ ਤੋਂ ਵਾਪਿਸ ਮੋਗਾ ਨੂੰ ਆ ਰਿਹਾ ਸੀ ਤਾਂ ਇਕ ਗੱਡੀ ਇੰਡੀਕਾ ਵਿਸਟਾ ਜਿਸ ਵਿੱਚ ਉਕਤਾਨ ਦੋਸ਼ੀ ਸਵਾਰ ਸਨ ਜਿਨਾਂ ਨੇ ਪਿਸਟਲ ਦੀ ਨੌਕ ਤੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਉਹਨਾਂ ਦੀ ਗੱਡੀ ਖੋਹ ਕੇ ਇੱਕ ਕਿੱਲੋਮੀਟਰ ਅੱਗੇ ਲਿਜਾ ਕੇ ਗੱਡੀ ਦੀ ਭੰਨਤੋੜ ਕੀਤੀ ਅਤੇ ਗੱਡੀ ਛੱਡ ਕੇ ਮੋਕਾ ਤੋਂ ਫਰਾਰ ਹੋ ਗਏ॥ਜਿਸਤੇ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵੀਰ ਸਿੰਘ ਨੇ 1.ਮਨਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ 2.ਵਿੱਕੀ ਸਿੰਘ ਪੁੱਤਰ ਨਾਮਾਲੂਮ ਵਾਸੀ ਸ੍ਰੀ ਮੁਕਤਸਰ ਸਾਹਿਬ ਤੇ 258/16-10-2021 ਅ/ਧ 379ਬੀ/323 /427/411/34 ਭ:ਦ, 25/27/54/59 ਅਸਲਾ ਐਕਟ
ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਅਫੀਮ ਵੇਚਣ ਦਾ ਆਦੀ ਹੈ ਜੋ ਅੱਜ ਵੀ ਆਪਣੀ ਗੱਡੀ ਵਿੱਚ ਅਫੀਮ ਰੱਖ ਕੇ ਮਹਿਮੇਵਾਲਾ ਰੋਡ ਤੋਂ ਫੋਕਲ ਪੁਆਇੰਟ ਮੋਗਾ ਨੇੜੇ ਆ ਰਿਹਾ ਹੈ ਜੇਕਰ ਨਾਕਾਬੰਦੀ ਕੀਤੇ ਜਾਵੇ ਤਾਂ ਦੋਸ਼ੀ ਉਕਤ ਨੂੰ ਅਫੀਮ ਸੇਮਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਇਤਲਾਹ ਭਰੋਸੇਯੋਗ ਹੋਣ ਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਰਤੇਜ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਰੈਪੀ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਚੁਗਾਵਾਂ ਤੇ 183/16-10-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।