ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਸਦੇ ਸਾਲੇ ਰੁਤਾਸ ਸਿੰਘ ਪੁੱਤਰ ਭਗਤ ਸਿੰਘ ਵਾਸੀ ਸੱਪਾਂਵਾਲੀ ਜਿਲ੍ਹਾ ਫਾਜਿਲਕਾ ਉਮਰ ਕ੍ਰੀਬ: 25 ਸਾਲ ਦੇ ਪਿੰਡ ਦੀ ਲੜਕੀ ਸੁਮਨ ਪੁੱਤਰੀ ਕਾਲੂ ਰਾਮ ਵਾਸੀ ਸੱਪਾਂਵਾਲੀ ਨਾਲ ਪ੍ਰੇਮ ਸਬੰਧ ਸਨ। ਲੜਕੀ ਵਾਲਿਆ ਦੇ ਪਰਿਵਾਰ ਵੱਲੋਂ ਦੋਨ੍ਹਾ ਦਾ ਵਿਆਹ ਕਰਨ ਤੋਂ ਇਨਕਾਰ ਕਰਨ ਤੇ, ਮਿਤੀ 01-10-2021 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਦੋਨਾ ਨੇ ਕੋਰਟਮੈਰਿਜ ਕਰਵਾ ਲਈ ਸੀ ਅਤੇ ਮਿਤੀ 13-10-2021 ਨੂੰ ਰੁਤਾਸ ਸਿੰਘ ਅਤੇ ਸੁਮਨ ਮੁਦਈ ਦੇ ਘਰ ਆ ਕੇ ਰਹਿਣ ਲੱਗ ਗਏ ਸੀ। ਮਿਤੀ 17-10-2021 ਨੂੰ ਵਕਤ ਕ੍ਰੀਬ: 12:30 ਵਜੇ ਦਿਨ ਦੇ ਦੋਸ਼ੀਆਨ ਤਿੰਨ ਗੱਡੀਆਂ (ਇਕ ਸਵਿੱਫਟ ਕਾਰ ਨੰਬਰੀ ਪੀ.ਬੀ-15-ਡਬਲ.ਯੂ-2501, ਇਕ ਅਰਟਿਕਾ ਕਾਰ ਅਤੇ ਇਕ ਹੋਰ ਗੱਡੀ) ਵਿੱਚ ਸਵਾਰ ਹੋ ਕੇ ਆਏ। ਜੋ ਕਿਰਪਾਨਾ ਅਤੇ ਦਾਹ ਨਾਲ ਲੈਸ ਹੋ ਕੇ, ਕੰਧ ਟੱਪ ਕੇ ਮੁਦਈ ਦੇ ਘਰ ਅੰਦਰ ਦਾਖਲ ਹੋ ਗਏ ਅਤੇ ਮੁਦਈ ਦੇ ਸਾਲੇ ਰੁਤਾਸ ਸਿੰਘ ਅਤੇ ਸਾਲੇਹਾਰ ਸੁਮਨ ਦੀ ਕੁੱਟਮਾਰ ਕਰਦੇ ਹੋਏ, ਘੜੀਸ ਕੇ, ਗੱਡੀਆਂ ਵਿੱਚ ਸੁੱਟਕੇ, ਦੋਨਾ ਨੂੰ ਅਗਵਾਹ ਕਰਕੇ ਆਪਣੇ ਨਾਲ ਲੈ ਗਏ।ਜਿਸਤੋਂ ਬਾਅਦ ਮੁਦਈ ਦੇ ਦੂਜੇ ਸਾਲੇ ਵਿਕਰਮ ਨੇ ਮੁਦਈ ਨੂੰ ਫੋਨ ਪਰ ਦੱਸਿਆ ਕਿ ਦੋਸ਼ੀਆਨ ਗੱਡੀਆਂ ਪਰ ਆਏ ਸੀ ਅਤੇ ਮੁਦਈ ਦੇ ਸਾਲੇ ਰੁਤਾਸ ਸਿੰਘ ਅਤੇ ਸਾਲੇਹਾਰ ਸੁਮਨ ਦੀਆਂ ਲਾਸ਼ਾਂ ਨੂੰ ਪਿੰਡ ਸੱਪਾਂਵਾਲੀ ਦੀ ਗਲੀ ਵਿੱਚ ਸੁੱਟ ਗਏ । ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:- ਮੁਦਈ ਦੇ ਸਾਲੇ ਰੁਤਾਸ ਸਿੰਘ ਨੇ ਪਿੰਡ ਦੀ ਲੜਕੀ ਸੁਮਨ ਨਾਲ ਪ੍ਰੇਮ ਸਬੰਧ ਦੇ ਚਲਦੇ, ਕੋਰਟ ਮੈਰਿਜ ਕਰਵਾ ਲਈ ਸੀ। ਜਿਸਤੋਂ ਲੜਕੀ ਦੇ ਪਰਿਵਾਰ ਨੂੰ ਇਤਰਾਜ ਸੀ।ਸ:ਥ: ਨਿਰਮਲਜੀਤ ਸਿੰਘ ਨੇ 1.ਆਤਮਾਂ ਰਾਮ ਪੁੱਤਰ ਮਹਿਤਾਬ ਰਾਮ 2.ਮਹਿੰਦਰ ਰਾਮ ਪੁੱਤਰ ਮਹਿਤਾਬ ਰਾਮ 3.ਨਰੇਸ਼ ਕੁਮਾਰ ਪੁੱਤਰ ਆਤਮਾਂ ਰਾਮ 4.ਮਨਦੀਪ ਸਿੰਘ ਪੁੱਤਰ ਆਤਮਾਂ ਰਾਮ 5.ਬੱਬੂ ਪੁੱਤਰ ਚੰਬਾ ਰਾਂਮ 6.ਪਾਲੀ ਪੁੱਤਰ ਚੰਬਾ ਰਾਮ 7.ਸੋਨੂੰ ਮੈਂਬਰ ਪੁੱਤਰ ਲੇਖ ਰਾਮ 8.ਲੇਖ ਰਾਜ ਪੁੱਤਰ ਨਾਮਲੂਮ 9.ਸ਼ੇਰੀ ਉਰਫ ਸ਼ੇਰ ਸਿੰਘ ਪੁੱਤਰ ਕਸ਼ਮੀਰ ਚੰਦ 10.ਦੋਲੀ ਉਰਫ ਸ਼ੇਖਰ ਪੁੱਤਰ ਕਸ਼ਮੀਰ ਚੰਦ
11.ਬਬਲੀ ਪੁੱਤਰ ਬਾਰਾ ਰਾਮ 12.ਛਿੰਦੀ 13.ਬੱਬੂ ਪੁੱਤਰਾਨ ਵਜੀਰ ਚੰਦ 14.ਵਿਨੋਦ ਪੁੱਤਰ ਰਮੇਸ਼ ਕੁਮਾਰ 15. ਹੀਰਾ ਰਾਮ ਪੁੱਤਰ ਬਾਰਾ ਰਾਮ 16.ਕੇਵਲ ਪੁੱਤਰ ਬਾਰਾ ਰਾਮ ਵਾਸੀਆਨ ਸੱਪਾਂ ਵਾਲੀ ਥਾਣਾ ਖੂਹੀਆਂ ਸਰਵਰ ਜਿਲ੍ਹਾ ਫਾਜਿਲਕਾ ਤੇ 199/17-10-2021 ਅ/ਧ 302, 452, 364, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਸਮੇਤ ਸ:ਥ: ਕੁਲਵਿੰਦਰ ਸਿੰਘ 258/ਮੋਗਾ ਦੇ ਮੋਟਰਸਾਈਕਲ ਲੀਮਾ-14 ਪਰ ਨਿਗਾਹਾ ਰੋਡ ਪਰ ਗਸ਼ਤ ਕਰ ਰਿਹਾ ਸੀ ਤਾਂ ਜਦ ਉਹ ਵਹੀਕਲਾਂ ਦੀ ਚੈਕਿੰਗ ਕਰਨ ਲੱਗੇ ਤਾਂ ਦੋਸ਼ੀ ਸ਼ੰਕਰ ਆ ਕੇ ਮੁਦਈ ਨਾਲ ਬਹਿਂਸ ਕਰਨ ਲੱਗ ਗਿਆ, ਮੁਦਈ ਦੇ ਗੱਲ ਪੈ ਗਿਆ, ਮੁਦਈ ਦੇ ਥੱਪੜ ਮਾਰੇ ਜਿਸ ਨਾਲ ਮੁਦਈ ਦੀ ਸਰਕਾਰੀ ਪੱਗ ਲਹਿ ਗਈ।ਸ:ਥ: ਕੁਲਵਿੰਦਰ ਸਿੰਘ ਵੱਲੋੋਂ ਛੁਡਾਉਣ ਤੇ ਦੋਸ਼ੀ ਸ਼ੰਕਰ ਨੇ ਉਸ ਨਾਲ ਵੀ ਲੜਨਾ ਸ਼ੁਰੂ ਕਰ ਦਿੱਤਾ। ਇਨੇ ਨੂੰ ਦੋਸ਼ਣ ਲੱਛਮੀ, ਨੈਨਾ ਅਤੇ ਸੀਮਾਂ ਮੋਕਾ ਪਰ ਆ ਗਈਆਂ। ਜਿਹਨਾ ਨੇ ਮੁਦਈ ਅਤੇ ਸ:ਥ: ਕੁਲਵਿੰਦਰ ਸਿੰਘ ਨਾਲ ਧੱਕਾ ਮੁੱਕੀ ਕੀਤੀ, ਮੁਦਈ ਦੀ ਵਰਦੀ ਪਾੜ ਦਿੱਤੀ ਅਤੇ ਦੋਸ਼ੀ ਸ਼ੰਕਰ ਨੂੰ ਛੁਡਾ ਕੇ ਮੋਕਾ ਤੋਂ ਭੱਜ ਗਈਆਂ। ਜਿਹਨਾ ਨੇ ਅਜਿਹਾ ਕਰਕੇ ਡਿਊਟੀ ਵਿੱਚ ਵਿਗਨ ਪਾਇਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਸ਼ੰਕਰ ਪੁੱਤਰ ਗੱਜਣ ਸਿੰਘ 2.ਲੱਛਮੀ ਪਤਨੀ ਗੱਜਣ ਸਿੰਘ 3.ਨੈਨਾ ਪਤਨੀ ਰਾਜ 4.ਸੀਮਾਂ ਪਤਨੀ ਭੋਲਾ ਵਾਸੀਆਨ ਗੁਰੂ ਚੰਦਰ ਨਗਰ, ਮੋਗਾ ਤੇ 259/17-10-2021 ਅ/ਧ 186,353,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਬੇਅੰਤ ਸਿੰਘ ਨੇ ਸਤਨਾਮ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ ਜਿਲ੍ਹਾ ਮੋਗਾ ਤੇ 76/17-10-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 70 ਗ੍ਰਾਂਮ ਹੈਰੋਇਨ ਅਤੇ ਇਕ ਬਜਾਜ ਸੀ.ਟੀ-100 ਮੋਟਰਸਾਈਕਲ ਨੰਬਰੀ: ਪੀ.ਬੀ-29-ਏ.ਏ-3780 ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਪਾਲ ਸਿੰਘ ਨੇ ਬਲਵੀਰ ਸਿੰਘ ਉਰਫ ਬੀਰਾ ਪੁੱਤਰ ਰਤਨ ਸਿੰਘ ਵਾਸੀ ਰਾਮਗੜ੍ਹ ਜਿਲ੍ਹਾ ਮੋਗਾ ਤੇ 180/17-10-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 08 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਨਾਇਬ ਸਿੰਘ ਨੇ ਜਰਨੈਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਸੁੱਖਾਨੰਦ ਸੰਤੂਵਾਲਾ ਤੇ 109/17-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।